ਪੰਜਾਬ ਚ’ Corona ਦੇ 29 ਪੋਜ਼ੀਟਿਵ ਕੇਸ, ਮੋਹਾਲੀ ਵਿੱਚ ਕਰਫਿਊ ਵਿੱਚ ਦਿੱਤੀ ਗਈ ਢਿੱਲ

29 Positive Cases Corona Virus in Punjab

ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਕਰਫਿਊ ਵਿੱਚ ਕੁਝ ਘੰਟਿਆਂ ਲਈ ਢਿੱਲ ਦੇਣ ਦੇ ਆਦੇਸ਼ ਦਿੱਤੇ ਹਨ। ਇਸ ਸਮੇਂ ਦੌਰਾਨ ਕੁਝ ਦੁੱਧ, ਸਬਜ਼ੀਆਂ, ਕੈਮਿਸਟ ਅਤੇ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਲੋਕ ਜ਼ਰੂਰੀ ਸਮਾਨ ਖਰੀਦ ਸਕਣਗੇ। ਦੁਪਹਿਰ 2 ਵਜੇ ਤੋਂ 7 ਵਜੇ ਤੱਕ ਦੀ ਹੈ ਢਿੱਲ।

ਪੰਜਾਬ ਵਿੱਚ ਮੰਗਲਵਾਰ ਤੱਕ ਕੋਰੋਨਾ ਦੇ 29 ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਤਿੰਨ ਹੋਰ ਮਰੀਜ਼ ਪੋਜ਼ੀਟਿਵ ਦੱਸੇ ਗਏ। ਇਹ ਤਿੰਨੇ ਵਿਅਕਤੀ ਬਲਦੇਵ ਸਿੰਘ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਦੀ ਮੌਤ ਕੋਰੋਨਾ ਦੀ ਲਾਗ ਨਾਲ ਹੋਈ ਅਤੇ ਫਿਲਹਾਲ ਓਹਨਾ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਪੀੜਤ ਮ੍ਰਿਤਕ ਦੀ ਭੈਣ, ਸਾਂਢੂ ਅਤੇ ਉਨ੍ਹਾਂ ਦਾ ਬੇਟਾ ਹੈ। ਨਵਾਂ ਸ਼ਹਿਰ ਵਿੱਚ ਮੰਗਲਵਾਰ ਨੂੰ ਤਿੰਨ ਨਵੇਂ ਕੇਸ ਵੀ ਵੇਖੇ ਗਏ। ਤਿੰਨੋਂ ਮ੍ਰਿਤਕ ਬਲਦੇਵ ਨੂੰ ਜਾਣਦੇ ਹਨ। ਦੋ ਪਿੰਡ ਪਠਲਾਵਾ ਨਾਲ ਸਬੰਧਤ ਹਨ ਅਤੇ ਇਕ ਨੇੜਲਾ ਪਿੰਡ ਸੁਜ ਦਾ ਵਸਨੀਕ ਹੈ।

ਇਹ ਵੀ ਪੜ੍ਹੋ : Corona Virus In Amritsar: ਸ੍ਰੀ ਹਰਿਮੰਦਰ ਸਾਹਿਬ ਵਿਚ ਕਈ ਥਾਵਾਂ ‘ਤੇ ਵਾਪਰ ਰਹੀ ਲਾਪਰਵਾਹੀ ਪੈ ਸਕਦੀ ਹੈ ਭਾਰੀ

ਦੂਜੇ ਪਾਸੇ ਲਾਕਡਾਊਨ ਫੇਲ ਹੋਣ ਤੋਂ ਬਾਅਦ ਰਾਜ ਵਿੱਚ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਸੋਮਵਾਰ ਨੂੰ ਪੰਜਾਬ ਵਿਚ ਦੋ ਹੋਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਸੋਮਵਾਰ ਤੱਕ 251 ਸ਼ੱਕੀ ਵਿਅਕਤੀਆਂ ਦੇ ਸੈਂਪਲ ਨੂੰ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 183 ਵਿਅਕਤੀ ਨੇਗੇਟਿਵ ਦੱਸੇ ਗਏ ਹਨ।

ਸੋਮਵਾਰ ਨੂੰ ਸਾਹਮਣੇ ਆਏ ਦੋ ਨਵੇਂ ਮਾਮਲਿਆਂ ਵਿਚੋਂ ਇਕ ਨਵਾਂਸ਼ਹਿਰ ਵਿਚ ਕੋਰੋਨਾ ਕਾਰਨ ਮਾਰੇ ਗਏ ਇਕ ਵਿਅਕਤੀ ਦਾ ਪੋਤਾ ਹੈ। ਦੂਜਾ ਮਾਮਲਾ ਮੁਹਾਲੀ ਦਾ ਹੈ, ਜਿਸ ਵਿਚ ਪਹਿਲਾਂ ਹੀ ਕੋਰੋਨਾ ਪੀੜਤ ਔਰਤ ਦੀ ਕਰੀਬੀ ਪੋਜ਼ੀਟਿਵ ਪਾਈ ਗਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੀੜਤ ਵਿਅਕਤੀਆਂ ਦੇ ਨਜ਼ਦੀਕੀ ਵਿਅਕਤੀਆਂ ਨੂੰ ਵੀ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ