ਬਰਨਾਲਾ ‘ਚ 4 ਔਰਤਾਂ ਸਣੇ 27 ਲੋਕ ਗ੍ਰਿਫਤਾਰ, ਨਸ਼ਾ, ਹਥਿਆਰ ਤੇ ਚੋਰੀ ਦਾ ਸਮਾਨ ਵੀ ਬਰਾਮਦ

27-arrested-in-Barnala,-including-4-women

ਬਰਨਾਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 4 ਔਰਤਾਂ ਸਣੇ 27 ਵਿਅਕਤੀਆਂ ਨੂੰ ਨਸ਼ਾ, ਚੋਰੀ ਅਤੇ ਲੁੱਟ ਖੋਹ ਦੇ ਦੋਸ਼ਾਂ ‘ਚ ਕਾਬੂ ਤਾ ਹੈ। ਪੁਲਿਸ ਨੇ 650 ਗ੍ਰਾਮ ਹੈਰੋਇਨ, 24000 ਨਸ਼ੀਲੀਆਂ ਗੋਲੀਆਂ, ਇੱਕ ਦੇਸੀ ਪਿਸਤੌਲ, ਦੋ ਜ਼ਿੰਦਾ ਕਾਰਤੂਸ, ਖੋਹੇ ਹੋਏ ਮੋਬਾਈਲ, ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਚੋਰੀ ਕੀਤਾ ਚਾਰ ਕਵਿੰਟਲ ਤਾਂਬਾ, ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ।

ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਤਪਾ ਸਬ ਡਵੀਜ਼ਨ ਅਧੀਨ ਆਉਂਦੇ ਏਰੀਏ ਵਿੱਚ ਨਸ਼ੇ, ਚੋਰੀ ਅਤੇ ਲੁੱਟਖੋਹ ਨੂੰ ਲੈ ਕੇ ਅਨੇਕਾਂ ਵਾਰਦਾਤਾਂ ਸਾਹਮਣੇ ਆਈਆਂ ਸੀ। ਜਿਸ ’ਤੇ ਪੁਲਿਸ ਵਲੋਂ ਗ੍ਰਾਊਂਡ ਲੈਵਲ ’ਤੇ ਆਪਣੇ ਸ੍ਰੋਤਾਂ ਰਾਹੀਂ ਕੰਮ ਕਰਵਾਇਆ ਗਿਆ। ਇਸ ਤੋਂ ਬਾਅਦ ਚੋਰੀ, ਲੁੱਟਖੋਹ ਅਤੇ ਨਸ਼ਿਆਂ ਦੇ ਵੱਖ ਵੱਖ ਮਾਮਲਿਆਂ ਵਿੱਚ 4 ਔਰਤਾਂ ਸਣੇ 27 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਇਨ੍ਹਾਂ ਤੋਂ 4 ਕੁਵਿੰਟਲ ਤਾਂਬਾ, ਕਈ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਚੋਰੀਆਂ ਅਤੇ ਲੁੱਟਖੋਹਾਂ ਕਰਨ ਦਾ ਕਾਰਨ ਨਸ਼ਾ ਹੈ। ਪੁਲਿਸ ਵਲੋਂ ਇਨ੍ਹਾਂ ਸਾਰਿਆਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੜਤਾਲ ਜਾਰੀ ਹੈ। ਇਸ ਮਾਮਲੇ ਵਿੱਚ ਜੋ ਵੀ ਹੋਰ ਵਿਅਕਤੀ ਸਾਹਮਣੇ  ਆਉਣਗੇ, ਉਨ੍ਹਾਂ ਨੂੰ ਬਖ਼ਸਿਆ ਨਹੀਂ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ