Corona in Punjab: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਦਿਸਿਆ Corona ਦਾ ਡਰ, 242 ਪਿੰਡਾਂ ਨੂੰ ਕੀਤਾ ਸੀਲ

242-villages-have-sealed-in-mansa

Corona in Punjab: ਜੋ ਲੋਕ ਕਰਫਿਊ ਦਾ ਉਲੰਘਣ ਕਰਕੇ ਹੋਰ ਲੋਕਾਂ ਨੂੰ ਖਤਰੇ ‘ਚ ਪਾ ਰਹੇ ਹਨ, ਉਨ੍ਹਾਂ ਨੂੰ ਮਾਨਸਾ ਦੇ ਲੋਕਾਂ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ। ਇੱਥੇ ਦੇ 245 ‘ਚੋਂ 242 ਪਿੰਡਾਂ ਨੂੰ ਲੋਕਾਂ ਨੇ ਖੁਦ ਹੀ ਸੀਲ ਕਰ ਦਿੱਤਾ ਹੈ। ਇਸ ਤਰ੍ਹਾਂ ਜ਼ਿਲੇ ਦੇ ਕਰੀਬ 99 ਫੀਸਦੀ ਪਿੰਡ ਬਾਹਰੀ ਲੋਕਾਂ ਦੇ ਲਈ ਪੂਰੀ ਤਰ੍ਹਾਂ ਬੰਦ ਹੋ ਗਏ ਹਨ। ਅਜਿਹਾ ਕਰਨ ਵਾਲਾ ਮਾਨਸਾ ਪ੍ਰਦੇਸ਼ ਪਹਿਲਾ ਜ਼ਿਲਾ ਬਣ ਗਿਆ ਹੈ, ਜਿੱਥੇ ਇਸ ਪੈਮਾਨੇ ‘ਤੇ ਪਿੰਡ ਦੀਆਂ ਸੀਮਾਵਾਂ ਨੂੰ ਸੀਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: CoronainPunjab: ਪੰਜਾਬ ਵਿੱਚ Corona ਦਾ ਕਹਿਰ, ਗੜ੍ਹਸੰਕਰ ਵਿੱਚ ਇਕ ਹੋਰ ਪੋਜ਼ੀਟਿਵ ਕੇਸ ਆਇਆ ਸਾਹਮਣੇ

ਸ਼ਹਿਰ ਦੇ ਵਾਰਡਾਂ ‘ਚ ਵੀ ਇਹ ਹੀ ਸਥਿਤੀ ਹੈ। ਇਹ ਸੰਭਵ ਹੋ ਸਕਿਆ ਹੈ ਕਿ ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਦੀ ਵਨ ਵਿਲੇਜ ਅਤੇ ਪੁਲਸ ਅਫਸਰ ਤਾਇਨਾਤੀ ਦੇ ਕਾਰਨ। ਪੁਲਸ ਕਰਮਚਾਰੀਆਂ ਨੇ ਪਿੰਡ ਦੇ ਲੋਕਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਕਿਸ ਤਰ੍ਹਾਂ ਦੇ ਖਤਰੇ ਦੇ ਘੇਰੇ ‘ਚ ਹਨ। ਇਸ ਦਾ ਬਚਾਅ ਕੇਵਲ ਲਾਕਡਾਊਨ ਹੈ। ਐੱਸ.ਐੱਸ.ਪੀ. ਕਹਿੰਦੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਮਾਨਸਾ ਪੰਜਾਬ ਦਾ ਅਜਿਹਾ ਪਹਿਲਾ ਜ਼ਿਲਾ ਬਣ ਗਿਆ ਹੈ, ਜਿੱਥੇ ਸਾਰੇ ਪਿੰਡ ਵਾਸੀਆਂ ਨੇ ਵਿਲੇਜ ਪੁਲਸ ਅਫਸਰ ਅਤੇ ਸਵੈ-ਸਹਾਇਤਾ ਸਮੂਹਾਂ ਦੇ ਜ਼ਰੀਏ ਕਰਫਿਊ ਆਪਣੀ ਮਰਜ਼ੀ ਨਾਲ ਲਾਗੂ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਪਿੰਡਾਂ ‘ਚ ਵਿਲੇਜ ਪੁਲਸ ਅਫਸਰ ਨੂੰ ਨਾਲ ਲੈ ਕੇ ਪਿੰਡ ਵਾਸੀ ਨਾਕੇ ‘ਤੇ ਖੁਦ ਤਾਇਨਾਤ ਹਨ। ਪਹਿਲਾਂ ਲੋਕ ਮੇਨ ਸੜਕ ਦੀ ਬਜਾਏ ਪਿੰਡ ਤੋਂ ਹੁੰਦੇ ਹੋਏ ਕਰਫਿਊ ਦਾ ਉਲੰਘਣ ਕਰਦੇ ਸਨ, ਪਰ ਹੁਣ ਲੋਕ ਆਪਣੇ ਪਿੰਡਾਂ ਅਤੇ ਵਾਰਡਾਂ ਦੇ ਬਾਹਰ ਦੇ ਲੋਕਾਂ ਨੂੰ ਆਉਣ-ਜਾਣ ਤੋਂ ਰੋਕ ਰਹੇ ਹਨ। ਕਰਫਿਊ ਉਲੰਘਣ ਦੇ ਮਾਮਲੇ ‘ਚ ਹੁਣ ਤੱਕ 23 ਐੱਫ.ਆਰ.ਆਈ. ਦਰਜ ਕਰਕੇ 77 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਦਿਨਾਂ ‘ਚ ਮੋਟਰ ਵ੍ਹੀਹਕਲ ਐਕਟ ਦੇ ਤਹਿਤ ਕੁੱਲ 63 ਵਾਹਨ ਨੂੰ ਬੰਦ ਕੀਤਾ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ