ਅੰਮ੍ਰਿਤਸਰ ਵਿਚ ਹੋਈ ਵੱਡੀ ਲੁੱਟ, ਲੁਟੇਰੇ 21 ਲੱਖ ਲੈ ਕੇ ਹੋਏ ਫਰਾਰ

Amritsar

ਅੰਮ੍ਰਿਤਸਰ ਤੋਂ ਵੱਡੀ ਖ਼ਬਰ ਇਹ ਮਿਲੀ ਹੈ ਕਿ ਸ਼ਹਿਰ ਦੇ ਸੁਲਤਾਨ ਵਿੰਡ ਰੋਡ ਤੇ ਲੁਟੇਰੇ 21 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਅਨੁਸਾਰ ਦੁਪਹਿਰ ਤਕਰੀਬਨ ਤਿੰਨ ਵਜੇ ਤਿੰਨ ਲੁਟੇਰੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ। ਓਹਨਾ ਨੇ ਪਿਸਤੌਲ ਦੀ ਨੋਕ ‘ਤੇ 15 ਮਿੰਟਾ ਦੇ ਅੰਦਰ ਅੰਦਰ ਜ਼ਬਰਦਸਤੀ ਸਾਰਾ ਕੀਮਤੀ ਸਮਾਂ ਕਢਵਾ ਲਿਆ ਤੇ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਸਿੱਖ ਜਥੇਬੰਦੀਆਂ ਵਿਚਾਲੇ ਝੜਪ ਹੋ ਗਈ, ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਸਮਰਥਕਾਂ ਨੇ ਲਾਏ ਨਾਅਰੇ

ਪੀੜਤ ਪਰਿਵਾਰ ਦੇ ਦੋ ਮੈਂਬਰਾਂ ਨੇ ਦੱਸਿਆ ਕਿ ਲੁਟੇਰੇ ਆਪਣੇ ਨਾਲ 10 ਲੱਖ ਦਾ ਸੋਨਾ ਅਤੇ 11 ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਦੀ ਅਗਵਾਈ ਕਰ ਰਹੇ ਡੀਐਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਸੁਲਤਾਨ ਵਿੰਡ ਰੋਡ ਦੀ ਗਲੀ ਨੰਬਰ ਦੋ ਵਿੱਚ ਵਾਪਰੀ ਹੈ ਅਤੇ ਪੁਲਿਸ ਸੀਸੀਟੀਵੀ ਫੁਟੇਜ ਦੀ ਮੱਦਦ ਨਾਲ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।