Corona in Sangrur: ਪੰਜਾਬ ਵਿੱਚ ਖ਼ਤਰਨਾਕ ਰੂਪ ਧਾਰ ਰਿਹਾ Corona, ਸੰਗਰੂਰ ਵਿੱਚ Corona ਕਾਰਨ ਹੋਈਆਂ 2 ਮੌਤਾਂ

2-patient-died-due-to-corona-sangrur

Corona in Sangrur: ਪੰਜਾਬ ‘ਚ ਕੋਰੋਨਾ ਵਾਇਰਸ ਮਾਰੂ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਉੱਥੇ ਹੀ ਕੋਰੋਨਾ ਦੇ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲੇ ‘ਚ ਸੰਗਰੂਰ ‘ਚ ਕੋਰੋਨਾ ਕਾਰਨ 2 ਮੌਤਾਂ ਹੋ ਗਈਆਂ ਹਨ। ਦੱਸ ਦਈਏ ਕਿ 64 ਸਾਲ ਦੇ ਮਾਲੇਰਕੋਟਲਾ ਦੇ ਰਹਿਣ ਵਾਲੇ ਬਜ਼ੁਰਗ ਨੇ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਦਮ ਤੋੜਿਆ ਹੈ। ਉਕਤ ਮਰੀਜ਼ ਪਹਿਲੇ ਤੋਂ ਹੀ ਵੈਂਟੀਲੇਟਰ ‘ਤੇ ਸੀ। ਦੂਜਾ ਮਰੀਜ਼ (63 ਸਾਲਾ) ਸੰਗਰੂਰ ਦੇ ਪਿੰਡ ਕਾਂਝਲਾ ਦਾ ਰਹਿਣ ਵਾਲਾ ਸੀ। ਸੰਗਰੂਰ ਜ਼ਿਲ੍ਹੇ ‘ਚ ਹੁਣ ਤੱਕ 149 ਕੇਸ ਐਕਟਿਵ ਹਨ ਜਦੋਂਕਿ 145 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਵੀ ਪਰਤ ਚੁੱਕੇ ਹਨ। ਉੱਥੇ ਹੀ ਅਜੇ ਤੱਕ 10 ਲੋਕਾਂ ਦੀ ਮੌਤ ਵੀ ਹੋ ਗਈ ਹੈ ਅਤੇ 4 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।