ਸੰਗਰੂਰ ਵਿੱਚ 19 ਸਾਲ ਦੇ ਬੱਚੇ ਦੀ ਨਿੱਜੀ ਹਿੱਸੇ ਵਿੱਚ ਦਵਾਈਆਂ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ

19-year-old-boy-dies-after-injecting-drugs-into-private-part-in-Sangrur

ਨਸ਼ਿਆਂ ਦੀ ਲਪੇਟ ‘ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਕੈਪਟਨ ਸਰਕਾਰ ਨਸ਼ੇ ਦਾ ਲੱਕ ਤੋੜਨ ਦੇ ਵੱਡੇ -ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਕੇ ਖੜ੍ਹਾ ਕਰਦੀ ਹੈ।

ਜਿੱਥੇ19 ਸਾਲਾਨੌਜਵਾਨ ਰਾਜ ਕਰਨ ਸਿੰਘ ਉਰਫ਼ ਰਾਜਾਂ ਪੁੱਤਰ ਸੁਖਵਿੰਦਰ ਸਿੰਘ ਵਾਸੀ ਦੁੱਗਾ ਦੀ ਲਾਸ਼ ਸਿਵਲ ਹਸਪਤਾਲ ਦੇ ਪਖਾਨੇ ਵਿਚੋਂ  ਮਿਲੀ ਹੈ।ਨੌਜਵਾਨ ਦੇ ਪ੍ਰਾਈਵੇਟ ਪਾਰਟ ਵਿਚ ਨਸ਼ੇ ਦੀ ਸਰਿੰਜ ਸੀ। ਰਾਜ ਕਰਨ ਆਪਣੇ ਘਰ ਦਾ ਇਕਲੌਤਾ ਪੁੱਤਰ ਸੀ ਜੋ ਨਸ਼ੇ ਦੀ ਭੇਟ ਚੜ੍ਹ ਗਿਆ।

ਜਦੋਂ ਹਸਪਤਾਲ ਵਿਚ ਆਇਆ ਇਕ ਹੋਰ ਵਿਅਕਤੀ ਪਖਾਨੇਅੰਦਰ ਗਿਆ ਤਾਂ ਉਸ ਨੇ ਨੌਜਵਾਨ ਨੂੰ ਉਥੇ ਪਏ ਦੇਖਿਆ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਪਖਾਨੇ ’ਚੋਂ ਬਾਹਰ ਕੱਢਿਆ ਗਿਆ ਹੈ।

ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਸਾਨੂੰ ਨਹੀਂ ਸੀ ਪਤਾ ਕਿ ਉਸਦਾ ਇਕਲੌਤਾ ਬੇਟਾ ਕਿਸੇ ਪ੍ਰਕਾਰ ਦਾ ਨਸ਼ਾ ਕਰਦਾ ਹੈ ਜੋ ਕਿ ਆਪਣੇ ਕਿਸੇ ਦੋਸਤ ਨਾਲ ਕੁੰਨਰਾ ਪਿੰਡ ਵਿੱਖੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਕੱਲ ਰਾਤ ਦਾ ਘਰ ਤੋਂ ਆਇਆ ਸੀ। ਉਹ ਧੂਰੀ ਕਿਵੇਂ ਪੁੱਜਾ ਇਸ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਅੱਜ ਸਵੇਰੇ ਗੱਲਬਾਤ ਹੋਈ ਸੀ ਅਤੇ ਉਸ ਸਮੇਂ ਸਭ ਠੀਕ ਸੀ ਪਰ ਹਸਪਤਾਲ ’ਚੋਂ ਗਏ ਫੋਨ ਨੇ ਤਾਂ ਮੇਰਾ ਘਰ ਹੀ ਉਜਾੜ ਦਿੱਤਾ।

ਇਸ ਘਟਨਾ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਕਮਲਜੀਤ ਸਿੰਘ ਨੇ ਕਿਹਾ ਕਿ ਰਾਜਕਰਨ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਘਰਵਾਲਿਆਂ ਨੂੰ ਸੌਂਪ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ