ਪੰਜਾਬ ਵਿੱਚ 184 ਹੋਰ ਮੌਤਾਂ, 8,494 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ

184 more deaths

ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਅੱਜ ਦੇ ਕੋਰੋਨਾ ਮੈਡੀਕਲ ਬੁਲੇਟਿਨ ਮੁਤਾਬਕ 184 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,494 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਰਾਜ ‘ਚ ਕੁੱਲ 4,75,949 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,84,702 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 79,950 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।

ਧਿਆਣਾ ‘ਚ 1335, ਐਸ. ਏ. ਐਸ ਨਗਰ 991, ਬਠਿੰਡਾ 877, ਜਲੰਧਰ 577, ਪਟਿਆਲਾ 561, ਅੰਮ੍ਰਿਤਸਰ 532, ਫਾਜ਼ਿਲਕਾ 476, ਕਪੂਰਥਲਾ 363, ਸ੍ਰੀ ਮੁਕਤਸਰ ਸਾਹਿਬ 306, ਗੁਰਦਾਸਪੁਰ 302, ਮਾਨਸਾ 298, ਹੁਸ਼ਿਆਰਪੁਰ 277, ਸੰਗਰੂਰ 272, ਫਰੀਦਕੋਟ 265, ਰੋਪੜ 205, ਪਠਾਨਕੋਟ 191, ਮੋਗਾ 181, ਫਿਰੋਜ਼ਪੁਰ 177, ਫਤਿਹਗੜ੍ਹ ਸਾਹਿਬ 96, ਐਸ.ਬੀ.ਐਸ ਨਗਰ 82, ਤਰਨਤਾਰਨ 82 ਅਤੇ ਬਰਨਾਲਾ ‘ਚ 48 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ