Kapurthala Rape News: ਵਿਆਹ ਦਾ ਝਾਂਸਾ ਦੇ ਕੇ 17 ਸਾਲਾਂ ਲੜਕੀ ਨਾਲ ਕੀਤਾ ਜ਼ਬਰ-ਜਨਾਹ

17-years-girl-raped-in-kapurthala
Kapurthala Rape News: 17 ਸਾਲ ਦੀ ਨਾਬਾਲਗਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਲੰਗਰੋਆ ਜ਼ਿਲ੍ਹਾ ਨਵਾਂਸ਼ਹਿਰ ਨਾਲ ਸਬੰਧਤ ਇਕ ਲੜਕੀ ਨੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ 17 ਸਾਲ ਦੀ ਹੈ ਅਤੇ ਨਾਬਾਲਗ ਹੈ।

ਇਹ ਵੀ ਪੜ੍ਹੋ: Captain Amarinder Singh News: ਕੇਜਰੀਵਾਲ ਨੂੰ ਕੈਪਟਨ ਨੇ ਦਿੱਤਾ ਠੋਕਵਾਂ ਜੁਆਬ, ਮੇਰੇ ਪੰਜਾਬ ਤੋਂ ਦੂਰ ਰਹੇ

ਉਹ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਕੋਲ ਕਪੂਰਥਲਾ ਖੇਤਰ ਦੇ ਨਜ਼ਦੀਕੀ ਪਿੰਡ ‘ਚ ਲੰਬੇ ਸਮੇਂ ਤੋਂ ਰਹਿੰਦੀ ਹੈ।ਉਸ ਦੀ ਸਕੂਲ ‘ਚ ਰਮਨੀਕ ਔਜਲਾ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜਾਤੀਕੇ ਜ਼ਿਲ੍ਹਾ ਕਪੂਰਥਲਾ ਦੇ ਨਾਲ ਜਾਨ ਪਛਾਣ ਹੋ ਗਈ ਸੀ। ਰਮਨੀਕ ਔਜਲਾ ਨੇ ਉਸ ਨੂੰ ਆਪਣੀਆਂ ਗੱਲਾਂ ‘ਚ ਲੈ ਕੇ ਉਸ ਨਾਲ ਦੋਸਤੀ ਕਰ ਲਈ ਅਤੇ ਉਸ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਜਾਲ ‘ਚ ਫਸਾ ਲਿਆ। ਜਿਸ ਦੌਰਾਨ ਰਮਨੀਕ ਔਜਲਾ ਨੇ ਉਸ ਦੀ ਮਰਜੀ ਦੇ ਬਿਨਾਂ ਕਈ ਵਾਰ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਦੇ ਬਾਅਦ ਜਦੋਂ ਉਸ ਨੇ ਰਮਨੀਕ ਔਜਲਾ ਨੂੰ ਵਿਆਹ ਕਰਨ ਦਾ ਦਬਾਅ ਪਾਇਆ ਤਾਂ ਉਹ ਟਾਲ-ਮਟੋਲ ਕਰਨ ਲੱਗਾ ਅਤੇ ਬਾਅਦ ‘ਚ ਉਸ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਜਿਸ ਕਾਰਨ ਉਹ ਤਣਾਅ ‘ਚ 5 ਮਾਰਚ 2020 ਨੂੰ ਆਪਣੇ ਘਰ ਤੋਂ ਚਲੀ ਗਈ ਅਤੇ ਖਰੜ ਦੇ ਇਕ ਚਾਈਲਡ ਸੈਂਟਰ ‘ਚ ਰਹਿਣ ਲੱਗੀ, ਜਿੱਥੇ ਉਹ 26 ਅਗਸਤ 2020 ਤੱਕ ਰਹੀ। ਜਿਸ ਦੇ ਬਾਅਦ ਚਾਈਲਡ ਸੈਂਟਰ ਦੇ ਮੈਂਬਰਾਂ ਨੇ ਉਸ ਦੇ ਮਾਤਾ-ਪਿਤਾ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਉਸ ਦੇ ਮਾਤਾ-ਪਿਤਾ ਉਸ ਨੂੰ ਆ ਕੇ ਚਾਈਲਡ ਸੈਂਟਰ ਤੋਂ ਲੈ ਗਏ।ਉਸ ਦੇ ਪਰਿਵਾਰ ਵਾਲਿਆਂ ਨੇ ਰਮਨੀਕ ਔਜਲਾ ‘ਤੇ ਵਿਆਹ ਕਰਨ ਦਾ ਦਬਾਅ ਪਾਇਆ ਪਰ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ‘ਤੇ ਉਸਨੂੰ ਪੁਲਸ ਦੇ ਕੋਲ ਸ਼ਿਕਾਇਤ ਕਰਨੀ ਪਈ। ਥਾਣਾ ਕੋਤਵਾਲੀ ਦੀ ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ‘ਤੇ ਮੁਲਜ਼ਮ ਰਮਨੀਕ ਔਜਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ