ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

RANVEER SINGH SANDHU

ਭਾਰਤੀ ਮੂਲ ਦਾ 15 ਸਾਲ ਦਾ ਮੁੰਡਾ ਬ੍ਰਿਟੇਨ ‘ਚ ਸਭ ਤੋਂ ਘੱਟ ਉਮਰ ਦਾ ਅਕਾਉਟੈਂਟ ਹੈ। ਦੱਖਣੀ ਲੰਦਨ ਵਿੱਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੋਇਆ ਹੈ। ਇਸ ਲਈ ਉਸ ਨੇ 12 ਸਾਲ ਦੀ ਉਮਰ ‘ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ।

ਰਣਵੀਰ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ 15 ਸਾਲ ਦੇ ਹੋਰ ਨੌਜਵਾਨ ਉਦਯੋਗਪਤੀ ਚੰਗੀ ਜ਼ਿੰਦਗੀ ਜੀਅ ਰਹੇ ਹਨ ਤੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰਾ ਸੁਫਨਾ ਸੀ ਕਿ ਮੈਂ ਨੌਜਵਾਨ ਉਦਯੋਗਪਤੀਆਂ ਦੀ ਮਦਦ ਕਰਨ ਲਈ ਉਨ੍ਹਾਂ ਦਾ ਅਕਾਉਟੈਂਟ ਜਾਂ ਵਿੱਤੀ ਸਲਾਹਕਾਰ ਬਣਾਂ।

RANVEER SINGH SANDHU

ਸੰਧੂ ਆਪਣੇ ਕੰਮ ਲਈ ਪ੍ਰਤੀ ਘੰਟਾ 12 ਤੋਂ 15 ਪੌਂਡ ਤਕ ਫੀਸ ਲੈਂਦੇ ਹਨ। ਇਸ ਸਮੇਂ ਉਹ 10 ਲੋਕਾਂ ਲਈ ਕੰਮ ਕਰਦਾ ਹੈ। ਉਹ ਜ਼ਿਆਦਾਤਰ ਆਪਣੇ ਘਰ ਤੋਂ ਹੀ ਕੰਮ ਕਰਦਾ ਹੈ। ਰਣਵੀਰ ਦੇ ਪਿਤਾ ਪੇਸ਼ੇ ਤੋਂ ਬਿਲਡਰ ਤੇ ਮਾਂ ਇੱਕ ਅਸਟੇਟ ਏਜੰਟ ਹੈ। ਉਸ ਦਾ ਕਹਿਣਾ ਹੈ ਕਿ ਭਵਿੱਖ ਲਈ ਮੇਰੀ ਯੋਜਨਾ ਹੈ ਕਿ ਮੈਂ ਕਰੋੜਪਤੀ ਬਣਾ ਤੇ ਆਪਣੇ ਕਾਰੋਬਾਰ ਦਾ ਦਾਇਰਾ ਵਧਾਵਾਂ।

ਇਹ ਵੀ ਪੜ੍ਹੋ : ਕੈਨੇਡਾ ਦੇ ਸਿੱਖਾਂ ਲਈ ਖੁਸ਼ਖਬਰੀ, ਇਸ ਅਨੋਖੇ ਤਰੀਕੇ ਨਾਲ ਕਰ ਸਕਣਗੇ ਦਰਬਾਰ ਸਾਹਿਬ ਦੇ ਦਰਸ਼ਨ

Source:AbpSanjha