15 ਸਾਲਾ ਵਿਦਿਆਰਥਣ ਨਾਲ ਉਸਦੇ ਚਾਚੇ ਨੇ ਹੀ ਕੀਤਾ ਬਲਾਤਕਾਰ

rape with minor girl

ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਦਸੂਹਾ ਤੋਂ 15 ਸਾਲਾ ਵਿਦਿਆਰਥਣ ਨਾਲ ਰਿਸ਼ਤੇ ਵਿੱਚ ਉਸ ਦੇ ਚਾਚੇ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਚਾਚੇ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਦਸੂਹਾ ਦੇ ਇੱਕ ਪਿੰਡ ਦੀ 15 ਸਾਲਾ ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਚਾਚੇ ਨੇ ਹੀ ਉਸ ਨਾਲ ਬਲਾਤਕਾਰ ਕੀਤਾ ਹੈ। ਸ਼ਿਕਾਇਤ ਮੁਤਾਬਕ ਬੀਤੇ ਦਿਨੀਂ ਜਦ ਉਹ ਸਕੂਲ ਜਾ ਰਹੀ ਸੀ ਤਾਂ ਉਸ ਦਾ ਮੁਲਜ਼ਮ ਚਾਚੇ ਨੇ ਮੋਟਰਸਾਈਕਲ ‘ਤੇ ਬਿਠਾ ਸਕੂਲ ਛੱਡਣ ਦੀ ਪੇਸ਼ਕਸ਼ ਕੀਤੀ

ਪੀੜਤਾ ਉਸ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਗਈ ਪਰ ਚਾਚੇ ਨੇ ਉਸ ਨੂੰ ਸਕੂਲ ਛੱਡਣ ਦੀ ਥਾਂ ਜੰਗਲਨੁਮਾ ਇਲਾਕੇ ਵਿੱਚ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਅਧਿਕਾਰੀ ਸਨੇਹ ਲਤਾ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Source:AbpSanjha