Moga News: ਮੋਗਾ ਵਿੱਚ ਇਨਸ਼ਾਨੀਅਤ ਹੋਈ ਸ਼ਰਮਸਾਰ, 30 ਸਾਲਾਂ ਵਿਅਕਤੀ ਨਾਲ ਵਿਆਹੀ 13 ਸਾਲਾਂ ਦੋਹਤੀ

13-years-girl-marriage-with-30-years-man-in-moga
Moga News: ਮੋਗਾ ਦੇ ਨੇੜਲੇ ਪਿੰਡ ਚੁਗਾਵਾਂ ਵਿਖੇ ਨਾਨੇ ਕੋਲ ਰਹਿ ਰਹੀ 13 ਸਾਲਾਂ ਬਾਲੜੀ ਜੋ ਅੱਠਵੀਂ ਕਲਾਸ ਵਿਚ ਪੜ੍ਹਦੀ ਸੀ ਨੂੰ ਉਸ ਦੇ ਨਾਨੇ ਵਲੋਂ ਤਰਨਤਾਰਨ ਉਸਦੀ ਮਾਸੀ ਕੋਲ ਲਿਜਾ ਕੇ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਜਦੋਂ ਲੜਕੀ ਆਪਣੇ ਪਿੰਡ ਚੋਗਾਵਾਂ ਮਿਲਣ ਆਈ ਤਾਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਪੈ ਗਈ ਤਾ ਆਂਗਣਵਾੜੀ ਵਰਕਰਾਂ ਰਾਹੀਂ ਇਹ ਮਾਮਲਾ ਪਿੰਡ ਦੀ ਸਰਪੰਚਣੀ ਕੋਲ ਪੁੱਜਾ ਜਿਨ੍ਹਾਂ ਨੇ ਸਾਰੀ ਪੁੱਛ-ਪੜਤਾਲ ਤੋਂ ਬਾਅਦ ਥਾਣਾ ਮਹਿਣਾ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ‘ਤੇ ਆ ਕੇ ਪੁਲਸ ਨੇ ਉਕਤ ਕੁੜੀ ਅਤੇ ਉਸਦੇ ਪਤੀ, ਸੱਸ ਅਤੇ ਹੋਰ ਰਿਸ਼ਤੇਦਾਰ ਨੂੰ ਹਿਰਾਸਤ ਵਿਚ ਲੈ ਲਿਆ।

ਇਹ ਵੀ ਪੜ੍ਹੋ: Jalandhar Breaking News: ਜਲੰਧਰ ਦੀ ਬਹਾਦਰ ਲੜਕੀ ਕੁਸਮ ਦੀ ਇਸ ਕੰਮ ਕਰਕੇ ਹੋ ਰਹੀ ਚਾਰੇ ਪਾਸੇ ਚਰਚਾ

ਇਸ ਮੌਕੇ ਪਿੰਡ ਦੀ ਸਰਪੰਚਣੀ ਅਤੇ ਉਸ ਦੇ ਪਤੀ ਬਲਜੀਤ ਸਿੰਘ ਚੁਗਾਵਾਂ ਆਂਗਣਵਾੜੀ ਵਰਕਰ ਗੁਰਪ੍ਰੀਤ ਕੌਰ ਨੇ ਕਿਹਾ ਥਾਣਾ ਮੈਹਿਣਾ ਵਿਚ ਸੁਣਵਾਈ ਹੁੰਦੀ ਨਾ ਦੇਖ ਇਹ ਮਾਮਲਾ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਫ਼ਰੀਦਕੋਟ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਨੇ ਜ਼ਿਲ੍ਹਾ ਮੋਗਾ ਦੇ ਬਾਲ ਵਿਕਾਸ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ। ਆਂਗਣਬਾੜੀ ਵਰਕਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਚੋਗਾਵਾਂ ‘ਚ ਨਾਨੇ ਸਤਨਾਮ ਸਿੰਘ ਸੋਢੀ ਨੇ ਆਪਣੀ 13 ਸਾਲਾ ਦੋਹਤੀ ਕਿਰਨਦੀਪ ਕੌਰ ਦਾ ਵਿਆਹ 30 ਸਾਲ ਦੇ ਮੁੰਡੇ ਨਾਲ ਕਰ ਦਿੱਤਾ, ਉਨ੍ਹਾਂ ਕਿਹਾ ਅਸੀਂ ਪੁਲਸ ਨੂੰ ਕੁੜੀ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰ ਜੋ ਵਿਆਹ ਤੋਂ ਬਆਦ ਮਿਲਣੀ ਕਰਨ ਆਏ ਸੀ ਨੂੰ ਪੁਲਸ ਹਵਾਲੇ ਕਰ ਦਿੱਤਾ, ਜਦਕਿ ਪੁਲਸ ਨੇ ਬਾਅਦ ਵਿਚ ਸਾਰਿਆਂ ਨੂੰ ਛੱਡ ਦਿੱਤਾ।

ਇਹ ਵੀ ਪੜ੍ਹੋ: Punjab Jails News: NCRB ਦੀ ਰਿਪਰੋਟ ਨੇ ਕੀਤਾ ਵੱਡਾ ਖੁਲਾਸਾ, ਦੇਸ਼ ਭਰ ਵਿੱਚੋਂ ਪੰਜਾਬ ਦੀਆਂ ਜੇਲ੍ਹਾਂ ਦਾ ਸਭ ਤੋਂ ਮਾੜਾ ਹਾਲ

ਬਆਦ ਵਿਚ ਅਸੀਂ ਜ਼ਿਲ੍ਹਾ ਫਰੀਦਕੋਟ ਦੇ ਬਾਲ ਵਿਕਾਸ ਮਹਿਕਮੇ ਦੇ ਟੋਲ ਫ੍ਰੀ ਨੰਬਰ ‘ਤੇ ਦਰਖਾਸਤ ਦਿੱਤੀ। ਉਧਰ ਜਦੋਂ ਥਾਣਾ ਮੁਖੀ ਕੋਮਲਪ੍ਰੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਨੇ ਇਕ ਕੁੜੀ ਕਿਰਨਪ੍ਰੀਤ ਕੌਰ ਜਿਸ ਦੀ ਉਮਰ 13 ਸਾਲ ਦੀ ਹੈ ਦੇ ਵਿਆਹ ਬਾਰੇ ਸਾਨੂੰ ਸੂਚਨਾ ਦਿੱਤੀ ਸੀ ਅਤੇ ਅਸੀਂ ਦੋਵਾਂ ਪੱਖਾਂ ਦੇ ਬਿਆਨ ਸੁਣਨ ਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਦੇ ਧਿਆਨ ‘ਚ ਲਿਆ ਦਿੱਤਾ ਹੈ ਜੋ ਅਗਲੇਰੀ ਕਾਰਵਾਈ ਕਰ ਰਹੇ ਹਨ। ਦੂਜੇ ਪਾਸੇ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਦੀ ਅਫ਼ਸਰ ਪਰਮਜੀਤ ਕੌਰ ਅੋਲਖ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ