Tarntaran Poisonous Liquor News: ਅੰਮ੍ਰਿਤਸਰ ਤੋਂ ਬਾਅਦ ਹੁਣ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ

13-people-died-due-to-poisonous-liquor-in-tarntaran

Tarntaran Poisonous Liquor News: ਤਰਨਤਾਰਨ ‘ਚ ਜ਼ਹਿਰੀਲੀ ਸ਼ਰਾਬ ਅੱਜ ਚੜ੍ਹਦੀ ਸਵੇਰ 15 ਹੋਰ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਗਲੀ ਜਵਾਲਾ ਮੁਖੀ, ਦਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਗਲੀ ਜਵਾਲਾ ਮੁਖੀ, ਰਾਣਾ ਪੁੱਤਰ ਮੁਖਤਾਰ ਸਿੰਘ ਗਲੀ ਮੇਜਰ ਵਕੀਲ, ਲਾਲ ਸਿੰਘ ਪੁੱਤਰ ਸੁਰਜਨ ਸਿੰਘ ਗਲੀ ਮਾਤਾ ਸਕੂੰਤਲਾ, ਨੋਨੀ ਪੁੱਤਰ ਸਵਰਨ ਸਿੰਘ ਗਲੀ ਕਾਕੇ ਵਾਲੀ, ਪਰਮਿੰਦਰ ਸਿੰਘ ਪੁੱਤਰ ਸਰਵਨ ਸਿੰਘ ਗਲੀ ਪ੍ਰਧਾਨ ਵਾਲੀ, ਰੋਸ਼ਨ, ਰੇਸ਼ਮ ਸਿੰਘ ਪੁੱਤਰ ਸਵਰਨ ਸਿੰਘ, ਕ੍ਰਿਪਾਲ ਸਿੰਘ ਪੁੱਤਰ ਚੰਨਣ ਸਿੰਘ ਜੋਗਾ ਸਿੰਘ ਪੁੱਤਰ ਜਗਤਾਰ ਸਿੰਘ, ਰਾਜਵਿੰਦਰਪਾਲ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਮੁਰਾਦਪੁਰ, ਜਸਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁੱਛਲ ਅਤੇ ਨਿਰਮਲ ਸਿੰਘ ਪੁੱਤਰ ਸਵਰਨ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Referendum 2020 News: Referendum 2020 ਨੂੰ ਲੈ ਕੇ ਕੈਪਟਨ ਨੇ ਸੁਖਬੀਰ ਬਾਦਲ ਤੇ ਉਠਾਏ ਵੱਡੇ ਸਵਾਲ

ਇਥੇ ਦੱਸ ਦੇਈਏ ਕਿ ਬੀਤੇ ਦੋ ਦਿਨ ਪਹਿਲਾਂ ਵੀ ਤਰਨਤਾਰਨ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿਉ, ਪੁੱਤ ਸਣੇ ਕੁਲ 23 ਵਿਅਕਤੀ ਜਾਨ ਚਲੀ ਗਈ ਸੀ। ਮੁਹੱਲਾ ਜੱਸੇ ਵਾਲਾ ਅਤੇ ਸੱਚ ਖੰਡ ਰੋਡ ਨਿਵਾਸੀ 8 ਵਿਅਕਤੀਆਂ ਦੀ ਵੀਰਵਾਰ ਰਾਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ‘ਚ ਹਰਜੀਤ ਸਿੰਘ (67), ਭਾਗਮੱਲ (46), ਹਰਜੀਤ ਸਿੰਘ (66), ਪਿਆਰਾ ਸਿੰਘ (65), ਕੁਲਦੀਪ ਸਿੰਘ, ਅਮਰੀਕ ਸਿੰਘ ਫੀਕਾ, ਸੁਖਚੈਨ ਸਿੰਘ, ਰਣਜੀਤ ਸਿੰਘ ਸ਼ਾਮਲ ਹਨ।

ਇਸ ਤੋਂ ਇਲਾਵਾ ਅੱਜ ਪਿੰਡ ਨੌਰੰਗਾਬਾਦ ਦੇ ਨਿਵਾਸੀ ਸੁਖਦੇਵ ਸਿੰਘ, ਰਾਮਾ (40), ਸਾਹਿਬ ਸਿੰਘ, ਧਰਮ ਸਿੰਘ (55), ਹਰਬੰਸ ਸਿੰਘ (60), ਪਿੰਡ ਮੱਲ ਮੋਹਰੀ ਦੇ ਪਿਉ-ਪੁੱਤਰ ਨਾਜਰ ਸਿੰਘ ਤੇ ਧਰਮਮਿੰਦਰ ਸਿੰਘ, ਪਿੰਡ ਬੱਚੜੇ ਦੇ ਗੁਰਵੇਲ ਸਿੰਘ (40) ਅਤੇ ਗੁਰਜੀਤ ਸਿੰਘ, ਪਿੰਡ ਭੁੱਲਰ ਦੇ ਪ੍ਰਕਾਸ਼ ਸਿੰਘ (50), ਬਲਵਿੰਦਰ ਸਿੰਘ (60) ਅਤੇ ਵੱਸਣ ਸਿੰਘ (45), ਪਿੰਡ ਕੱਲ੍ਹਾ ਦੇ ਸੋਨੂੰ, ਪਿੰਡ ਜਵੰਦਾ ਦੇ ਨਿਰਵੈਲ ਸਿੰਘ, ਅਲਾਵਲਪੁਰ ਦੇ ਕਰਤਾਰ ਸਿੰਘ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਜਾਂਚ ਅਧਿਕਾਰੀ ਏ. ਐੱਸ. ਆਈ . ਵਿਪਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਕਸ਼ਮੀਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਅੰਗਰੇਜ ਸਿੰਘ ਪੁੱਤਰ ਧੰਨਾ ਸਿੰਘ ਨਿਵਾਸੀ ਪੰਡੋਰੀ ਗੋਲਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।