Corona in Punjab: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ Corona ਨੇ ਢਾਹਿਆ ਕਹਿਰ, 13 ਨਵੇਂ ਕੇਸ ਆਏ ਸਾਹਮਣੇ

13-new-corona-positive-case-in-fazilka-punjab
Corona in Punjab: ਜ਼ਿਲ੍ਹਾ ਫਾਜ਼ਿਲਕਾ ‘ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਇਨ੍ਹਾਂ ਮਾਮਲਿਆਂ ‘ਚ ਜ਼ਿਆਦਾਤਰ ਉਹ ਲੋਕ ਹਨ ਜੋ ਬਾਹਰੀ ਸ਼ਹਿਰਾਂ ਤੋਂ ਇਥੇ ਆਏ ਅਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਨਾਲ ਹੋਰ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਜਿਸ ਕਾਰਣ ਜ਼ਿਲਾ ਫਾਜ਼ਿਲਕਾ ‘ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ ਹੈ। 21 ਜੂਨ ਸਵੇਰੇ ਮਿਲੀ ਰਿਪੋਰਟ ਮੁਤਾਬਿਕ ਜ਼ਿਲ੍ਹਾ ਫਾਜ਼ਿਲਕਾ ‘ਚ 6 ਕੇਸ ਨਵੇਂ ਸਾਹਮਣੇ ਆਏ ਸੀ ਪਰ ਦੇਰ ਰਾਤ ਨੂੰ 13 ਲੋਕਾਂ ਦੇ ਹੋਰ ਪਾਜ਼ੇਟਿਵ ਆਉਣ ਦੀ ਖਬਰ ਹੈ। ਜਿਸ ਨਾਲ ਜ਼ਿਲ੍ਹੇ ‘ਚ ਅੱਜ ਕੁੱਲ 19 ਮਾਮਲੇ ਸਾਹਮਣੇ ਆਏ। ਜਿਸ ਨਾਲ ਸ਼ਹਿਰ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਇਹ ਵੀ ਪੜ੍ਹੋ: Corona in Phagwara: ਫਗਵਾੜਾ ਵਿੱਚ Corona ਦਾ ਕਹਿਰ, ਸਿਟੀ ਥਾਣਾ ਕੀਤਾ ਸੀਲ

ਜ਼ਿਕਰਯੋਗ ਹੈ ਕਿ 16 ਜੂਨ ਨੂੰ ਇਕ ਪਰਿਵਾਰ ਦੇ ਤਿੰਨ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਸੀ। ਜਿਨ੍ਹਾਂ ਦੇ ਸੰਪਰਕ ‘ਚ ਆਏ 7 ਲੋਕ ਹੋਰ ਪਾਜ਼ੇਟਿਵ ਪਾਏ ਗਏ ਹਨ। ਜਿਸ ਨਾਲ ਇਕੋ ਪਰਿਵਾਰ ਦੇ 9 ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਦੇ ਨਾਲ ਹੀ ਤਿੰਨ ਬੀ. ਐੱਸ.ਐੱਫ. ਇਕ ਪੰਜਾਬ ਪੁਲਸ ਤੋਂ ਇਲਾਵਾ 2 ਮਾਮਲੇ ਜਿਨ੍ਹਾਂ ਦੀ ਟਰੈਵਲ ਹਿਸ਼ਟਰੀ ਇਕ ਯੂ.ਪੀ ਤੇ ਇਕ ਦਿੱਲੀ ਤੋਂ ਦੱਸਿਆ ਜਾ ਰਿਹਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।