Coronavirus in Punjab : ਕੋਰੋਨਾ ਦੇ 11 ਨੇ ਮਾਮਲੇ, ਮੋਹਾਲੀ ਦੇ 2 ਅਤੇ ਮਾਨਸਾ ਵਿੱਚ 3 ਜਮਾਤੀ ਪਾਏ ਗਏ ਪੋਜ਼ੀਟਿਵ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸ਼ੁੱਕਰਵਾਰ ਨੂੰ 11 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਵਿੱਚ ਤਿੰਨ, ਮਾਨਸਾ ਵਿੱਚ ਤਿੰਨ, ਮੁਹਾਲੀ ਵਿੱਚ ਦੋ ਅਤੇ ਲੁਧਿਆਣਾ, ਰੋਪੜ ਅਤੇ ਜਲੰਧਰ ਵਿੱਚ 1-1 ਮਰੀਜ਼ਾਂ ਦੀ ਰਿਪੋਰਟ ਪੋਜ਼ੀਟਿਵ ਮਿਲੀ ਹੈ। ਇਸ ਤਰ੍ਹਾਂ ਸੂਬੇ ਵਿੱਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ 58 ਹੋ ਗਈ ਹੈ। ਇਨ੍ਹਾਂ ਵਿੱਚੋਂ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਤਿੰਨ ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਵਿਅਕਤੀ ਹਜੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਨਾਲ ਸਬੰਧਤ ਹਨ, ਜੋ ਕਿ ਵੀਰਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਵਿਚੋਂ ਇਕ ਖਾਲਸਾ ਜੀ ਦੀ ਚਾਚੀ ਹੈ, ਦੂਜਾ ਹਾਰਮੋਨੀਅਮ ਤੇ ਉਨ੍ਹਾਂ ਦਾ ਸਾਥ ਦੇਣ ਵਾਲਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : Corona In Punjab: ਪੰਜਾਬ ਵਿਚ Corona ਦਾ ਕਹਿਰ, ਫਰੀਦਕੋਟ ਵਿੱਚ 35 ਸਾਲਾਂ ਵਿਅਕਤੀ ਦੀ ਰਿਪੋਰਟ ਆਈ ਪੋਜ਼ੀਟਿਵ

ਤੀਜਾ ਪੋਜ਼ੀਟਿਵ ਮਰੀਜ਼ ਕਢਾਇ ਦਾ ਕੰਮ ਕਰਦਾ ਹੈ। ਜਲੰਧਰ ਵਿੱਚ ਖਾਲਸਾ ਜੀ ਦੀ ਬੇਟੀ ਦੀ ਜਾਂਚ ਰਿਪੋਰਟ ਵੀ ਕੋਰੋਨਾ ਪੋਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਮਾਨਸਾ ਵਿਚ ਤਿੰਨ ਅਤੇ ਮੁਹਾਲੀ ਵਿਚ ਦੋ ਵਿਅਕਤੀਆਂ ਦੀ ਰਿਪੋਰਟ ਪੋਜ਼ੀਟਿਵ ਦੱਸੀ ਗਈ ਹੈ। ਇਹ ਪੰਜ ਜਮਾਤੀ ਦਿੱਲੀ ਦੇ ਜਲਸੇ ਵਿੱਚ ਸ਼ਾਮਲ ਹੋਕੇ ਵਾਪਸ ਆਏ ਸੀ। ਰੋਪੜ ਵਿੱਚ ਵੀ ਇੱਕ ਵਿਅਕਤੀ ਦੀ ਕੋਰੋਨਾ ਪੁਸ਼ਟੀ ਹੋਈ ਹੈ। ਰੋਪੜ ਵਿੱਚ ਕੋਰੋਨਾ ਦਾ ਇਹ ਪਹਿਲਾ ਕੇਸ ਹੈ। ਇਨ੍ਹਾਂ ਸਾਰੇ ਨਵੇਂ ਮਾਮਲਿਆਂ ਵਿਚ ਸਿਹਤ ਵਿਭਾਗ ਨੇ ਵੀ ਪੀੜਤ ਪਰਿਵਾਰਾਂ ਨੂੰ ਵੱਖ ਕਰ ਕੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ।

ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਵਿੱਚ ਹੁਣ ਤਕ 1585 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 1381 ਜਾਂਚ ਰਿਪੋਰਟਾਂ ਨੈਗੇਟਿਵ ਮਿਲੀਆਂ ਹਨ। 151 ਲੋਕਾਂ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ।

ਇਸ ਸਮੇਂ ਰਾਜ ਵਿਚ ਕੋਰੋਨਾ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਨਵਾਂ ਸ਼ਹਿਰ ਵਿਚ 19, ਮੁਹਾਲੀ ਵਿਚ 19, ਹੁਸ਼ਿਆਰਪੁਰ ਵਿਚ 12, ਜਲੰਧਰ ਵਿਚ 6, ਅੰਮ੍ਰਿਤਸਰ ਵਿਚ 5, ਲੁਧਿਆਣਾ ਵਿਚ 4, ਮਾਨਸਾ ਵਿਚ 3 ਅਤੇ ਪਟਿਆਲੇ ਅਤੇ ਰੋਪੜ ਵਿਚ ਇਕ-ਇਕ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ