ਪੰਜਾਬ ਵਿੱਚ ਕਾਲੀ ਉੱਲੀ ਨਾਲ 10 ਲੋਕਾਂ ਦੀ ਮੌਤ

10 people dies of black fungus in Punjab

ਪੰਜਾਬ ਵਿੱਚ ਬਲੈਕ ਫੰਗਸ ਨਾਲ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ। ਵੱਖ ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਬਲੈਕ ਫਗੰਸ ਨਾਲ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ 4 ਮਾਮਲੇ ਪੁਰਾਣੇ ਹਨ, ਜਦੋਂ ਕੀ ਇੱਕ ਮੌਤ ਬੀਤੇ ਦਿਨੀਂ ਐਤਵਾਰ ਨੂੰ ਹੋਈ ਹੈ। ਬਠਿੰਡਾ ਵਿੱਚ 5 ਅਤੇ ਜਲੰਧਰ ਵਿੱਚ 4 ਨਵੇਂ ਮਾਮਲੇ ਮਿਲੇ ਹਨ।

ਹਸਪਤਾਲ ਵਿੱਚ 5 ਵਿੱਚੋਂ 4 ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ, ਜਦਕਿ ਇੱਕ ਮਰੀਜ਼ ਵਾਪਸ ਘਰ ਚਲਾ ਗਿਆ। ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਬੇਕਾਬੂ ਸ਼ੂਗਰ ਤੇ ਕੁਝ ਹੋਰ ਬਿਮਾਰੀਆਂ ਦੇ ਸੁਮੇਲ ਤੋਂ ਬਾਅਦ ਬਲੈਕ ਫੰਗਸ ਹੋਣ ਦਾ ਖਤਰਾ ਰਹਿੰਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ