Corona Virus in Punjab: ਪੰਜਾਬ ਵਿੱਚ ਮਰੀਜ਼ਾ ਗਿਣਤੀ ਹੋਈ 89, ਇਕੱਠੇ 10 ਨਵੇਂ ਕੇਸ ਆਏ ਸਾਹਮਣੇ

10 new cases of Corona in Punjab Total 89 case in State

ਪੰਜਾਬ ਦੇ ਡੇਰਾਬੱਸੀ, ਮਾਨਸਾ ਅਤੇ ਪਠਾਨਕੋਟ ਵਿੱਚ ਮੰਗਲਵਾਰ ਨੂੰ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 89 ਹੋ ਗਈ ਹੈ। ਮਾਨਸਾ ਵਿੱਚ ਦੋ ਔਰਤਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਪਠਾਨਕੋਟ ਤੋਂ ਮਿਲਿਆ ਮਰੀਜ਼ ਉਸ ਔਰਤ ਦਾ ਪਤੀ ਹੈ ਜਿਸ ਦੀ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਕੋਰੋਨਾ ਨਾਲ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ: ਤਬਲੀਗੀ ਜਮਾਤ ਵਿੱਚ 432 ਲੋਕਾਂ ਵਿੱਚੋ 422 ਦੀ ਹੋਈ ਪਛਾਣ, 350 ਜਮਾਤੀਆਂ ਦੇ ਲਏ ਸੈਂਪਲ

ਡੇਰਾਬੱਸੀ ਦੇ ਜਵਾਹਰਪੁਰ ਪਿੰਡ ਵਿੱਚ ਸੱਤ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਪਿੰਡ ਦੇ ਸਰਪੰਚ ਅਤੇ ਉਸ ਦੀ ਪਤਨੀ ਕੋਰੋਨਾ ਪੋਜ਼ੀਟਿਵ ਹਨ। ਬਾਕੀ ਪੰਜ ਮਰੀਜ਼ ਸਰਪੰਚ ਦੇ ਸੰਪਰਕ ਵਿਚ ਆਏ। ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕਰਦਿਆਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਪਿੰਡ ਦੇ ਨਾਲ ਲੱਗਦੇ ਪੰਜ ਕਿਲੋਮੀਟਰ ਤੱਕ ਦੇ ਖੇਤਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 26 ਹੋ ਗਈ ਹੈ।

ਸੰਕਰਮਿਤ ਲੋਕਾਂ ਦੀ ਉਮਰ 12 ਤੋਂ 43 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ। ਸਾਰੇ ਲਾਕਡਾਉਨ ਦੌਰਾਨ ਲੰਗਰ ਵਰਤਾ ਰਹੇ ਸਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਮੁਹਾਲੀ ਦੇ ਹਾਕੀ ਸਟੇਡੀਅਮ ਨੂੰ ਅਸਥਾਈ ਜੇਲ ਬਣਾਇਆ ਗਿਆ ਹੈ। ਕਰਫਿਯੂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇੱਥੇ ਰੱਖਿਆ ਜਾਵੇਗਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ