Corona Test in Punjab: Corona ਟੈਸਟ ਕਰਨ ਵਿੱਚ ਰਾਜਸਥਾਨ ਅਤੇ ਹਰਿਆਣਾ ਤੋਂ ਵੀ ਪਿੱਛੇ ਪੰਜਾਬ

punjab-lags-behind-haryana-and-rajasthan-in-corona-testing
Corona Test in Punjab: ਕੋਰੋਨਾ ਰੋਗੀਆਂ ਨੂੰ ਡਿਸਚਾਰਜ ਕਰਣ ਦੀ ਨਵੀਂ ਨੀਤੀ ਅਪਨਾਉਣ ਦੇ ਬਾਅਦ ਭਲੇ ਹੀ ਪੰਜਾਬ ਵਿਚ ਇਸ ਵਾਇਰਸ ਦੇ ਐਕਟਿਵ ਰੋਗੀਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਨਜ਼ਰ ਆ ਰਹੀ ਹੈ ਪਰ ਇਕ ਸਚਾਈ ਇਹ ਵੀ ਹੈ ਕਿ ਪੰਜਾਬ ਵਿਚ ਆਮ ਲੋਕਾਂ ਦੇ ਕੋਰੋਨਾ ਟੈਸਟ ਨਹੀਂ ਹੋ ਰਹੇ ਅਤੇ ਪੰਜਾਬ ਇਸ ਮਾਮਲੇ ਵਿਚ ਨਾ ਸਿਰਫ ਗੁਆਂਢੀ ਸੂਬਿਆਂ ਹਰਿਆਣਾ ਅਤੇ ਦਿੱਲੀ ਦੇ ਮੁਕਾਬਲੇ ਪੱਛੜ ਗਿਆ ਹੈ ਸਗੋਂ ਰਾਸ਼ਟਰੀ ਔਸਤ ਦੇ ਮਾਮਲੇ ਵਿਚ ਵੀ ਪੰਜਾਬ ਪਿੱਛੇ ਹੈ ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਫਰੀਦਕੋਟ ਵਿੱਚ ਇਕ ਨਵਾਂ ਕੇਸ ਆਇਆ ਸਾਹਮਣੇ

25 ਮਈ ਤੱਕ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਵਿਚ ਪ੍ਰਤੀ ਦੱਸ ਲੱਖ 2252 ਟੈਸਟ ਹੋਏ ਹਨ ਜਦੋਂ ਕਿ ਪੰਜਾਬ ਵਿੱਚ ਪ੍ਰਤੀ ਦੱਸ ਲੱਖ 2209 ਟੈਸਟ ਹੋਏ ਹਨ । ਜੇਕਰ ਪੰਜਾਬ ਦੀ ਤੁਲਨਾ ਹਰਿਆਣਾ, ਰਾਜਸਥਾਨ ਨਾਲ ਕੀਤੀ ਜਾਵੇ ਤਾਂ ਉੱਥੇ ਪੰਜਾਬ ਦੇ ਮੁਕਾਬਲੇ ਕਰੀਬ 50 ਫੀਸਦੀ ਜ਼ਿਆਦਾ ਟੈਸਟ ਹੋਏ ਹਨ, ਹਰਿਆਣਾ ਵਿਚ ਪ੍ਰਤੀ ਦੱਸ ਲੱਖ 3308 ਟੈਸਟ ਹੋਏ ਹਨ ਜਦੋਂ ਕਿ ਰਾਜਸਥਾਨ ਵਿਚ ਪ੍ਰਤੀ ਦੱਸ ਲੱਖ 4172 ਅਤੇ ਦਿੱਲੀ ਵਿਚ ਪ੍ਰਤੀ ਦੱਸ ਲੱਖ 8723 ਟੈਸਟ ਹੋਏ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।