ਹੜ੍ਹ ਨਾਲ ਪੰਜਾਬ ਦਾ ਹੋਇਆ ਬੁਰਾ ਹਾਲ, 6 ਲੋਕਾਂ ਦੀ ਮੌਤ

punjab flood news

ਪੰਜਾਬ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਨੇ ਪੂਰੇ ਪਿੰਜਬ ਵਿੱਚ ਤਬਾਹੀ ਮਚਾ ਕੇ ਰੱਖੀ ਹੋਈ ਹੈ। ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਜਿਸ ਕਰਕੇ ਪੰਜਾਬ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ ਜਿਸ ਕਰਕੇ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਰੂਪਨਗਰ ਹੈੱਡਵਰਕਸ ਤੋਂ 2.40 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜ਼ੋਰਦਾਰ ਬਾਰਿਸ਼ ਦੇ ਕਾਰਨ ਐਤਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ।

punjab flood news

ਪੰਜਾਬ ਵਿੱਚ ਸਤਲੁਜ ਵਿੱਚ ਜਿਆਦਾ ਪਾਣੀ ਹੋਣ ਕਰਕੇ ਜਲੰਧਰ ਦੇ 85 ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਭਾਰੀ ਬਾਰਿਸ਼ ਹੋਣ ਦੇ ਕਾਰਨ ਪੰਜਾਬ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰੀ ਬਾਰਿਸ਼ ਪੈਣ ਦੇ ਅਕਰਨ ਖੰਨਾ ਦੇ ਪਿੰਡ ਹੌਲ ਵਿੱਚ ਛੱਤ ਡਿੱਗਣ ਦੇ ਕਾਰਨ ਬੱਚੇ ਸਮੇਤ ਤਿੰਨ ਲੋਕਾਂ ਦੀ ਮਲਬੇ ਹੇਠਾਂ ਦਬਣ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਮਾਛੀਵਾੜਾ ਸਾਹਿਬ ਵਿੱਚ ਸਤਲੁਜ ਦੇ ਕਿਨਾਰੇ ਵਸਦੇ ਪਿੰਡ ਸੁਖੇਵਾਲ ‘ਚ ਘਰ ਦੀ ਛੱਤ ਡਿੱਗਣ ਨਾਲ 70 ਸਾਲਾ ਕਿਸਾਨ ਅਨੋਖ ਸਿੰਘ ਦੀ ਮਲਬੇ ‘ਚ ਦਬ ਕੇ ਮੌਤ ਹੋ ਗਈ।

ਇਹ ਵੀ ਪੜ੍ਹੋ: ਭਾਖੜਾ ਡੈਮ ਵਿੱਚ ਪਾਣੀ ਦੇ ਪੱਧਰ ਨੂੰ ਵੱਧਦਾ ਦੇਖ ਕੇ ਡੈਮ ਦੇ ਗੇਟ ਖੋਲ੍ਹੇ

ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਹੜ੍ਹ ਆ ਗਏ ਹਨ। ਜਿਸ ਕਰਕੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠੇ ਹੋਏ ਹਨ। ਰੂਪਨਗਰ ਨੂਰਪੁਰਬੇਦੀ ‘ਚ ਸਕੂਲ ‘ਚ ਪਾਣੀ ਵੜਨ ਦੇ ਕਾਰਨ ਚੌਕੀਦਾਰ ਦੀ ਤਿੰਨ ਸਾਲਾ ਬੱਚੀ ਦੀ ਡੁੱਬਣ ਨਾਲ ਮੌਤ ਹੋ ਗਈ। ਉਥੇ ਹੀ ਇਕ ਹੋਰ ਥਾਂ ‘ਤੇ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।