ਕਰਜ਼ੇ ਦੇ ਕਰਕੇ ਪੰਜਾਬ ਦੇ ਇੱਕ ਹੋਰ ਪੁੱਤਰ ਨੇ ਕੀਤੀ ਖ਼ੁਦਕੁਸ਼ੀ

Punjab-farmer-suicide

ਪੰਜਾਬ ਦੇ ਵਿੱਚ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀ। ਸਮੇਂ ਦੀ ਕਾਂਗਰਸ ਸਰਕਾਰ ਕਿਸਾਨ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਨਹੀਂ ਪਾ ਸਕੀ। ਕੈਪਟਨ ਅਮਰਿੰਦਰ ਸਿੰਘ ਆਪਣੇ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਦੇ ਦਿਖਾਈ ਦੇ ਰਹੇ ਹਨ। ਇੱਕ ਅਜਿਹੀ ਖ਼ਬਰ ਥਾਣਾ ਸਹਿਣਾ ਦੇ ਪਿੰਡ ਉੱਗੋਕੇ ਤੋਂ ਸਾਹਮਣੇ ਆਈ ਹੈ। ਜਿੱਥੇ ਆਪਣੀ ਭੈਣ ਦੇ ਵਿਆਹ ਦੇ ਫ਼ਿਕਰ ਵਿੱਚ ਉਸਦੇ ਕਰਜ਼ਾਈ ਭਰਾ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਸਨੇ ਇਹ ਖ਼ੁਦਕੁਸ਼ੀ ਆਪਣੀ ਭੈਣ ਅਤੇ ਕਰਜ਼ੇ ਦੇ ਫਿਕਰ ਕਰਕੇ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਉੱਗੋਕੇ ਦੇ ਇੱਕ ਨੌਜਵਾਨ ਨੇ ਜਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਮਿਰਤਕ ਦੀ ਪਛਾਣ ਜਗਸੀਰ ਸਿੰਘ ਨਿਵਾਸੀ ਉੱਗੋਕੇ ਵਜੋਂ ਹੋਈ ਹੈ। ਜਗਸੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਕਮਾਊ ਪੁੱਤ ਸੀ। ਜੋ ਕਿ ਇਕੱਲਾ ਹੀ ਖੇਤਾਂ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ।

ਜ਼ਰੂਰ ਪੜ੍ਹੋ: ਆਸਟ੍ਰੇਲੀਆ ਵਿੱਚ ਇੱਕ ਜੋੜੇ ਨੇ ਆਪਣੇ ਹੀ ਬੱਚੇ ਨੂੰ ਬਣਾਇਆ ਨਸ਼ਾ ਤਸਕਰ

ਮਿਲੀ ਜਾਣਕਰੀ ਅਨੁਸਾਰ ਜਗਸੀਰ ਸਿੰਘ ਦਾ ਵਿਆਹ ਅੱਜ ਤੋਂ ਸਾਲ ਕੁ ਪਹਿਲਾਂ ਹੋਇਆ ਸੀ। ਘਰ ਵਾਲਿਆਂ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਉਸਦੇ ਸਰ 8 ਲੱਖ ਰੁਪਏ ਦਾ ਕਰਜ਼ਾ ਸੀ ਅਤੇ 2 ਕਿੱਲ੍ਹੇ ਜ਼ਮੀਨ ਤੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਉਸ ਨੂੰ ਆਪਣੀ ਤੀਸਰੀ ਭੈਣ ਦੇ ਵਿਆਹ ਦੀ ਫਿਕਰ ਸੀ ਅਤੇ ਉਸ ਦੇ ਕੋਲ ਕੋਈ ਪੈਸਾ ਵੀ ਨਹੀਂ ਸੀ। ਜਿਸ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ।