Punjab Corona: ਅਕਤੂਬਰ 2020 ਤੋਂ ਬਾਅਦ ਇੱਕ ਦਿਨ ‘ਚ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਦਰਜ

The-highest-number-of-deaths-due-to-corona-in-a-single-day-since-October-2020

14 ਅਕਤੂਬਰ 2020 ਤੋਂ ਬਾਅਦ ਇਹ ਮੌਤਾਂ ਦੀ ਗਿਣਤੀ ਦਾ ਸਭ ਤੋਂ ਵੱਡਾ ਅੰਕੜਾ ਹੈ।ਪੰਜਾਬ ‘ਚ ਕੋਰੋਨਾ ਲਗਾਤਾਰ ਆਪਣੇ ਪੈਰ ਮੁੜ ਪਸਾਰਦਾ ਜਾ ਰਿਹਾ ਹੈ।

ਪੰਜਾਬ ਅੰਦਰ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਸ਼ੁਕਰਵਾਰ ਪੰਜਾਬ ਅੰਦਰ 34 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।ਇਹ ਪਿੱਛਲੇ ਸਾਲ ਅਕਤੂਬਰ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਣਤੀ ਹੈ।

ਸ਼ੁਕਰਵਾਰ ਨੂੰ ਪੰਜਾਬ ਅੰਦਰ 1414 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਇਨ੍ਹਾਂ 1414 ਵਿੱਚ 21 ਵਿਦਿਆਰਥੀ ਅਤੇ 5 ਅਧਿਆਪਕ ਵੀ ਸ਼ਾਮਲ ਹਨ।

1 ਮਾਰਚ ਨੂੰ ਐਕਟਿਵ ਕੇਸਾਂ ਦੀ ਗਿਣਤੀ 4,632 ਸੀ ਜੋ ਕਿ ਹੁਣ ਵੱਧ ਕੇ 10,542 ਹੋ ਗਈ ਹੈ।

ਹੁਣ ਤਕ ਪੰਜਾਬ ਵਿੱਚ 194753 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ।ਪੰਜਾਬ ਵਿੱਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਸਾਰੇ ਸਕੂਲ ਪ੍ਰੀ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਸੂਬੇ ਵਿਚ ਕੋਰੋਨਾ ਦੀ ਸਥਿਤੀ ਕਾਰਨ ਇਹ ਫੈਸਲਾ ਲਿਆ ਹੈ। ਸੂਬੇ ਦੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਰਫ ਅਧਿਆਪਕ ਸਕੂਲ ਆਉਣਗੇ। ਨਾਲ ਹੀ ਜੇਕਰ ਇਮਤਿਹਾਨ ਨਾਲ ਸਬੰਧਤ ਕੋਈ ਸਮੱਸਿਆ ਆਉਂਦੇ ਹੈ ਤਾਂ ਬੱਚੇ ਅਧਿਆਪਕ ਕੋਲ ਸਕੂਲ ਆ ਸਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ