ਮਨਪ੍ਰੀਤ ਬਾਦਲ ਨੇ ਬਜਟ ‘ਚ ਕੀਤੇ ਕਾਫੀ ਵੱਡੇ ਐਲਾਨ , ਜਾਣੋ ਕਿ ਹੈ ਖਾਸ ?

manpreet singh badal on punjab budget 2019-20

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਦੇ ਭਾਸ਼ਣ ਵਿੱਚ ਅਕਾਲੀ ਦਲ ਵੱਲੋਂ ਕੀਤੇ ਹੰਗਾਮੇ ਕਾਰਨ ਵਿਘਨ ਪਿਆ ਪਰ ਮਨਪ੍ਰੀਤ ਬਾਦਲ ਨੇ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕਰ ਦਿੱਤਾ। ਕੈਪਟਨ ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ ‘ਤੇ ਕੋਈ ਵੀ ਨਵਾਂ ਕਰ ਨਾ ਲਾਉਣ ਦਾ ਫੈਸਲਾ ਕੀਤਾ ਹੈ, ਜਿਸ ਦੇ ਮੁੱਖ ਬਿੰਦੂ ਹੇਠ ਦਿੱਤੇ ਹਨ-

1. ਕਿਸਾਨਾਂ ਲਈ ਮੁਫ਼ਤ ਬਿਜਲੀ ਦੇਣ ਲਈ 8,969 ਕਰੋੜ ਰੁਪਏ ਤੇ ਸਨਅਤਾਂ ਨੂੰ 1,513 ਕਰੋੜ ਰੁਪਏ ਦੀ ਸਬਸਿਡੀ ਐਲਾਨੀ

2. ਪੈਟਰੋਲ ਤੇ ਡੀਜ਼ਲ ‘ਤੇ ਵੈਟ ਘਟਿਆ, ਪੰਜ ਤੇ ਇੱਕ ਰੁਪਏ ਤਕ ਰੇਟ ਹੋਣਗੇ ਘੱਟ

3. ਸੰਗਰੂਰ, ਪਠਾਨਕੋਟ ਤੇ ਗੁਰਦਾਸਪੁਰ ਲਈ ਮੈਡੀਕਲ ਕਾਲਜ

4. ਪੰਜਾਬ ‘ਚ 15 ਨਵੀਂਆਂ ਆਈਟੀਆਈ ਉਸਾਰੀਆਂ ਜਾਣਗੀਆਂ

5. ਯੂਨੀਵਰਸਿਟੀਆਂ ਲਈ ਫੰਡਾਂ ‘ਚ ਛੇ ਫ਼ੀਸਦ ਦਾ ਵਾਧਾ

6. ਤਗ਼ਮੇ ਜੇਤੂ ਖਿਡਾਰੀਆਂ ਲਈ ਸਰਕਾਰ ਨੇ 18 ਕਰੋੜ ਰੁਪਏ ਰੱਖੇ

7. ਖੇਡ ਸਟੇਡੀਅਮ ਬਣਾਉਣ ਲਈ ਸਰਕਾਰ ਨੇ 43 ਕਰੋੜ ਰੁਪਏ

8. ਲੁਧਿਆਣਾ ‘ਚ 15 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਬੱਚਿਆਂ ਲਈ ਹੋਸਟਲ ਦੀ ਸੁਵਿਧਾ ਵਾਲਾ ਸਕੂਲ ਹੋਵੇਗਾ ਤਿਆਰ

9. ਬਰਨਾਲਾ ਤੇ ਮਾਨਸਾ ‘ਚ 31.14 ਕਰੋੜ ਰੁਪਏ ਦੀ ਲਾਗਤ ਨਾਲ ਬਿਰਧ ਆਸ਼ਰਮ

10. 100 ਕਰੋੜੀ ਆਸ਼ੀਰਵਾਦ ਸਕੀਮ, ਜਿਸ ਤਹਿਤ ਦਲਿਤਾਂ ਤੇ ਪਛੜੀ ਸ਼੍ਰੇਣੀ ਦੀਆਂ ਕੁੜੀਆਂ, ਵਿਧਵਾਵਾਂ ਤੇ ਤਲਕਾਸ਼ੁਦਾ ਔਰਤਾਂ ਦੇ ਵਿਆਹ ‘ਤੇ 21,000 ਰੁਪਏ ਦਿੱਤੇ ਜਾਣਗੇ

11. ਦਲਿਤ ਵਜ਼ੀਫ਼ਾ ਸਕੀਮ ਤਹਿਤ 938.71 ਕਰੋੜ ਰੁਪਏ ਅਲਾਟ

12. ਪੇਂਡੂ ਆਵਾਸ ਯੋਜਨਾ ਤਹਿਤ ਗ਼ਰੀਬਾਂ ਲਈ ਘਰ ਮੁਹੱਈਆ ਕਰਵਾਉਣ ਲਈ 20 ਕਰੋੜ

13. ਮਨਰੇਗਾ ਤਹਿਤ 500 ਕਰੋੜ ਰੱਖੇ ਜੋ ਪਿਛਲੀ ਵਾਰ ਦੇ ਮੁਕਾਬਲੇ 92.31 ਫ਼ੀਸਦੀ ਵੱਧ ਹਨ

14. ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ 296 ਕਰੋੜ

15. ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ 200 ਕਰੋੜ ਰੱਖੇ

16. ਲੁਧਿਆਣਾ ਦੇ ਬੁੱਢਾ ਨਾਲਾ ਦੀ ਸਫਾਈ ਲਈ 4.38 ਕਰੋੜ ਰੁਪਏ ਰੱਖੇ

17. ਬਠਿੰਡਾ, ਪਟਿਆਲਾ ਤੇ ਹੁਸ਼ਿਆਰਪੁਰ ‘ਚ ਪੰਜਾਬੀ ਖਾਣ-ਪੀਣ ਉਤਸ਼ਾਹਤ ਕਰਨ ਲਈ ਵਿਸ਼ੇਸ਼ ਫੂਡ ਸਟ੍ਰੀਟਸ ਉਸਾਰੀਆਂ ਜਾਣਗੀਆਂ

18. ਜੱਲ੍ਹਿਆਂਵਾਲਾ ਬਾਗ਼ ਦੀ ਸ਼ਤਾਬਦੀ ਮੌਕੇ ਪੰਜ ਕਰੋੜ ਰੁਪਏ

19. ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤੀ ਹਿੱਸੇ ਦੇ ਵਿਕਾਸ ਲਈ ਬਣਾਈ ਜਾਣ ਵਾਲੀ ਡੇਰਾ ਬਾਬਾ ਨਾਨਕ ਅਥਾਰਿਟੀ ਲਈ 25 ਕਰੋੜ

20. ਮੰਡੀ ਗੋਬਿੰਦਗੜ੍ਹ ‘ਚ ਪਿਛਲੇ ਪੰਜ ਸਾਲਾਂ ਦੌਰਾਨ ਠੱਪ ਹੋਈਆਂ 10 ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ

21. ਡੇਅਰੀ ਲਈ 20 ਕਰੋੜ ਰੱਖੇ

22. ਗੰਨਾ ਉਤਪਾਦਕ ਕਿਸਾਨਾਂ ਲਈ 355 ਕਰੋੜ ਰੁਪਏ ਰੱਖੇ

23. ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਸਥਾਪਤ ਹੋਵੇਗੀ

Source:AbpSanjha