ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪ੍ਰੀਤ ਹਰਪਾਲ ਦਾ ਨਵਾਂ ਗੀਤ ‘COLLEGE’ ਅੱਜ ਰਿਲੀਜ਼ ਹੋ ਚੁੱਕਾ ਹੈ। ਪ੍ਰੀਤ ਹਰਪਾਲ ਦੇ ਇਸ ਨੂੰ ਉਸ ਦੇ ਫੈਨਜ਼ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਨਵੇਂ ਗੀਤ ਨੂੰ ਪ੍ਰੀਤ ਹਰਪਾਲ ਨੇ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਸਿੰਗਾਰਿਆ ਹੈ। ਪ੍ਰੀਤ ਹਰਪਾਲ ਨੇ ਆਪਣੇ ਨਵੇਂ ਗੀਤ ‘COLLEGE’ ਨੂੰ ਖੁਦ ਹੀ ਕਲਮਬੱਧ ਕੀਤਾ ਹੈ। ਪ੍ਰੀਤ ਹਰਪਾਲ ਦੇ ਇਸ ਨਵੇਂ ਗੀਤ ਦਾ ਮਿਊਜ਼ਿਕ Nick Dhammu ਨੇ ਦਿੱਤਾ ਹੈ।
ਜ਼ਰੂਰ ਪੜ੍ਹੋ: ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਕੀਤੀ ਐੱਫ.ਆਈ.ਆਰ ਦਰਜ
ਜੇਕਰ ਪ੍ਰੀਤ ਹਰਪਾਲ ਦੇ ਨਵੇਂ ਗੀਤ ਦੀ ਵੀਡੀਓ ਦੀ ਗੱਲ ਕਰੀਏ ਤਾਂ ਇਸ ਗੀਤ ਦੀ ਵੀਡੀਓ ਨੂੰ ਟੀਮ ਡੀ.ਜੀ.ਵੱਲੋਂ ਬਣਾਇਆ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਪਹਿਲਾਂ ਵੀ ਪ੍ਰੀਤ ਹਰਪਾਲ ਨੇ ਪੰਜਾਬੀ ਇੰਡਸਟਰੀ ਨੂੰ ‘ਯਾਰ ਬੇਰੋਜ਼ਗਾਰ’, ‘ਵੰਗ’, ‘ਪੱਗ ਵਾਲੀ ਸੈਲਫੀ’, ‘ਬਲੈਕ ਸੂਟ’, ‘ਫਤਿਹ’, ‘ਜ਼ਿੰਦੇ ਰਹੇ’, ‘ਕੰਗਨਾ’, ਤੇ ‘ਪਿੰਕ ਸੂਟ’ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਉਮੀਦ ਹੈ ਕਿ ਸਰੋਤੇ ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਹੋਰਨਾਂ ਗੀਤਾਂ ਵਾਂਗ ਜ਼ਰੂਰ ਪਸੰਦ ਕਰਨਗੇ।