ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਖ਼ਤਰਨਾਕ ਤੂਫ਼ਾਨ ਦੇ ਅਲਰਟ ਕਾਰਨ 1900 ਤੋਂ ਵੱਧ ਉਡਾਣਾਂ ਰੱਦ

powerful-storm-alert-japan-flights-canceled

ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਉਸ ਸਮੇ ਸਹਿਮ ਦਾ ਮਾਹੌਲ ਬਣ ਗਿਆ ਜਦੋ ਉੱਥੇ ਸ਼ਕਤੀਸ਼ਾਲੀ ਤੂਫ਼ਾਨ ਦੇ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ। ਸ਼ਕਤੀਸ਼ਾਲੀ ਤੂਫ਼ਾਨ ਨੂੰ ਦੇਖਦੇ ਹੋਏ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ 1900 ਤੋਂ ਜਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਪ੍ਰਸ਼ਾਂਤ ਤਟ ‘ਤੇ 80 ਸੈਂਟੀਮੀਟਰ (31ਇੰਚ) ਮੀਂਹ ਅਤੇ ਤੇਜ਼ ਹਨੇਰੀ, ਤੂਫਾਨ ਦੀ ਖ਼ਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਚੀਬਾ, ਟੋਕੀਓ ਅਤੇ ਕਨਾਗਵਾ ‘ਚ ਤਕਰੀਬਨ 45000 ਲੋਕਾਂ ਨੂੰ ਤੂਫਾਨ ਕਾਰਨ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਚੀਦਾ ‘ਚ 10,000 ਲੋਕ ਬਿਜਲੀ ਕਟੌਤੀ ਕਾਰਨ ਪ੍ਰੇਸ਼ਾਨ ਹਨ ਜਦਕਿ ਕਨਾਗਵਾ ‘ਚ ਖਰਾਬ ਮੌਸਮ ਕਾਰਨ 23000 ਲੋਕ ਪ੍ਰਭਾਵਿਤ ਹੋਏ ਹਨ।

ਜ਼ਰੂਰ ਪੜ੍ਹੋ: ਵੋਟਾਂ ਮੰਗਣ ਆਏ ਮੇਅਰ ਨਾਲ ਲੋਕਾਂ ਨੇ ਰੱਸੀ ਨਾਲ ਬੰਨ੍ਹ ਕੇ ਘਸੀਟਿਆ

ਟੋਕੀਓ ਦੇ ਵਿੱਚ ਤੇਜ਼ ਤੂਫ਼ਾਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਤੂਫ਼ਾਨ ਦੇ ਨਜਿੱਠਣ ਲਈ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਖ਼ਤਰੇ ਵਾਲੀਆਂ ਥਾਵਾਂ ਤੋਂ ਸੁਰੱਖਿਅਤ ਥਾਵਾਂ ਤੇ ਜਾਣ ਨੂੰ ਕਿਹਾ ਗਿਆ ਹੈ। ਤੂਫਾਨ ਦੀ ਚਿਤਾਵਨੀ ਕਾਰਣ ਰਗਬੀ ਵਿਸ਼ਵ ਕੱਪ ਦੇ ਹੋਣ ਵਾਲੇ ਮੈਚ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਖ਼ਤਰੇ ਦਾ ਅੰਦਾਜ਼ਾ ਲਗਾਉਂਦੇ ਹੋਏ ਸਰਕਾਰ ਨੇ ਸ਼ਨੀਵਾਰ ਨੂੰ ਹੋਣ ਵਾਲੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।