ਜਲੰਧਰ ਵਿੱਚ ਸਮੋਗ ਦਾ ਕਹਿਰ ਜਾਰੀ, ਪ੍ਰਦੂਸ਼ਣ ਦਾ ਪੱਧਰ 462 ਤੋਂ ਪਾਰ

pollution-in-jalandhar

ਜਲੰਧਰ: ਦੀਵਾਲੀ ਦੇ ਮੌਕੇ ਜਿਆਦਾ ਪਟਾਕੇ ਚਲਾਉਣ ਅਤੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੇ ਕਾਰਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਵਧ ਗਿਆ ਹੈ ਜੋ ਕਿ ਸਾਡੇ ਲਈ ਬਹੁਤ ਹੀ ਹਾਨੀਕਾਰਕ ਹੈ। ਪਟਾਕੇ ਚਲਾਉਣ ਅਤੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੇ ਨਾਲ ਜਲੰਧਰ ਦੇ ਵਿੱਚ ਸਮੋਗ ਦਾ ਕਹਿਰ ਆਮ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਨਾਲ ਜ਼ਹਿਰੀਲੀ ਹਵਾ ‘ਚ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ।

ਜ਼ਰੂਰ ਪੜ੍ਹੋ: ਇੱਕ ਵਾਰ ਫਿਰ ਤੋਂ ਵਿਵਾਦਿਤ ਗੀਤ ਕਰਕੇ ਫਸਿਆ ਸਿੱਧੂ ਮੂਸੇਵਾਲਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਲੋਂ ਸਖ਼ਤ ਕਾਰਵਾਈ ਦੀ ਮੰਗ

ਜਲੰਧਰ ਦੇ ਵਿੱਚ ਸਮੋਗ ਦਾ ਕਹਿਰ ਜਿਆਦਾ ਹੋਣ ਕਰਕੇ ਰਾਤ ਵੇਲੇ ਵਿਜ਼ੀਬਿਲਿਟੀ ਕਾਫ਼ੀ ਘੱਟ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੰਨ੍ਹਾਂ ਸ਼ਹਿਰਾਂ ਦੇ ਏਅਰ ਕੁਆਲਟੀ ਇੰਡੈਕਸ ਦੀ ਰਿਪੋਰਟ ਤਿਆਰ ਕੀਤੀ ਹੈ। ਜਲੰਧਰ ‘ਚ ਮੰਗਲਵਾਰ ਨੂੰ ਏਅਰ ਕੁਆਲਟੀ ਇੰਡੈਕਸ (ਏ. ਕਿਊ. ਆਈ.) 462 ਦਰਜ ਕੀਤਾ ਗਿਆ, ਜੋ ਕਿ ਸੋਮਵਾਰ ਨੂੰ 377 ਸੀ। ਉਥੇ ਹੀ ਲੁਧਿਆਣਾ ਵਿਖੇ ਏ. ਕਿਊ. ਆਈ. 258 ਅਤੇ ਅੰਮ੍ਰਿਤਸਰ ‘ਚ 300 ਤੋਂ ਘੱਟ ਹੋ ਕੇ 270 ਪਹੁੰਚ ਗਿਆ ਹੈ। ਇਹਨਾਂ ਅੰਕੜਿਆਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਦੱਸਿਆ ਗਿਆ ਹੈ।