ਬਠਿੰਡਾ ਦੇ ਵਿੱਚ ਸਮੋਗ ਦਾ ਕਹਿਰ

pollution-in-bathinda

ਦੀਵਾਲੀ ਦੇ ਮੌਕੇ ਪਟਾਕੇ ਚਲਾਉਣ ਅਤੇ ਖੇਤਾਂ ਦੇ ਵਿੱਚ ਪਰਾਲੀ ਫੂਕਣ ਦੇ ਕਾਰਨ ਬਠਿੰਡਾ ਦੇ ਵਿੱਚ ਵੀ ਸਮੋਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਟਾਕਿਆਂ ਦੇ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਬਣੀ ਸਮੋਗ ਦੀ ਸਥਿਤੀ ਨੇ ਬਠਿੰਡਾ ਦੇ ਲੋਕਾਂ ਦੇ ਜਾਨ ਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਵਾਤਾਵਰਣ ‘ਚ ਨਮੀ ਵਧਣ ਨਾਲ ਹੀ ਸ਼ਾਮ ਨੂੰ ਧੂੰਆਂ ਥੱਲ੍ਹੇ ਉਤਰਨਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਵਿਜ਼ੀਬਿਲਟੀ ਵੀ ਘੱਟ ਹੋ ਜਾਂਦੀ ਹੈ।

ਸਮੋਗ ਦੀ ਪਰਤ ਦਿਨੋਂ ਦਿਨ ਗਹਿਰੀ ਹੋਣ ਕਾਰਨ ਟ੍ਰੈਫਿਕ ਤੇ ਵੀ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਧੂੰਏਂ ਕਾਰਣ ਹਾਦਸਿਆਂ ਦੇ ਆਸਾਰ ਕਾਫੀ ਵੱਧ ਗਏ ਹਨ। ਦਿਨ ‘ਚ ਹੀ ਲੋਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣਾ ਪਿਆ। ਮਹਾਨਗਰ ਦੀਆਂ ਅੰਦਰੂਨੀ ਸੜਕਾਂ ‘ਤੇ ਸਥਿਤੀ ਕੁੱਝ ਠੀਕ ਰਹੀ ਪਰ ਬਾਹਰੀ ਮੁੱਖ ਸੜਕਾਂ ‘ਤੇ ਧੂੰਆਂ ਇੰਨਾ ਜ਼ਿਆਦਾ ਗਹਿਰਾ ਸੀ ਕਿ ਵਾਹਨ ਚਾਲਕਾਂ ਨੂੰ ਬੇਹੱਦ ਸਾਵਧਾਨੀ ਨਾਲ ਚਲਣਾ ਪਿਆ ਤੇ ਵਾਹਨਾਂ ਦੀ ਰਫ਼ਤਾਰ ‘ਤੇ ਵੀ ਬ੍ਰੇਕ ਲੱਗੀ ਰਹੀ।

ਜ਼ਰੂਰ ਪੜ੍ਹੋ: ਇਮਰਾਨ ਖਾਨ ਨੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫ਼ਾ

ਅੱਗ ਕਰ ਕੇ ਨਜ਼ਦੀਕੀ ਮੁੱਖ ਸੜਕਾਂ ਦੀ ਵਿਜ਼ੀਬਿਲਟੀ ਬੇਹੱਦ ਘੱਟ ਰਹੀ। ਖੇਤਾਂ ਦੇ ਵਿੱਚ ਪਰਾਲੀ ਸਾੜਨ, ਦੀਵਾਲੀ ਮੌਕੇ ਪਟਾਕੇ ਚਲਾਉਣ ਦੇ ਕਾਰਨ ਸਿਵਲ ਹਸਪਤਾਲ ਦੇ ਐੱਸ. ਐੱਸ. ਓ. ਡਾ. ਸਤੀਸ਼ ਗੋਇਲ ਦੇ ਅਨੁਸਾਰ ਧੂੰਏਂ ਕਰ ਕੇ ਅੱਖਾਂ, ਸਾਹ, ਛਾਤੀ ਅਤੇ ਦਿਲ ਦੇ ਰੋਗ ਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਧੂੰਆਂ ਬੀਮਾਰ ਲੋਕਾਂ, ਬੱਚਿਆਂ ਤੇ ਬਜ਼ੁਰਗਾਂ ‘ਤੇ ਜ਼ਿਆਦਾ ਅਸਰ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਬੀਮਾਰੀਆਂ ਤੋਂ ਲੜਨ ਦੀ ਸਮਰਥਾ ਘੱਟ ਹੁੰਦੀ ਹੈ।