Bangladesh News: ਬੰਗਲਾਦੇਸ਼ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ 18 ਲੋਕਾਂ ਦੀ ਮੌਤ

poisonous-alcohol-kills-16-people-in-bangladesh
Bangladesh News: ਉੱਤਰ-ਪੱਛਮੀ ਬੰਗਲਾਦੇਸ਼ ਵਿਚ ਈਦ ਦੇ ਜਸ਼ਨ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਪਿਛਲੇ ਤਿੰਨ ਦਿਨ ਵਿਚ 16 ਲੋਕਾਂ ਦੀ ਮੌਤ ਹੋ ਗਈ ਜਦਕਿ ਤਕਰੀਬਨ ਇਕ ਦਰਜਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੀ ਜਾਣਕਾਰੀ ਪੁਲਸ ਸੂਤਰਾਂ ਨੇ ਦਿੱਤੀ ਹੈ।ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਿਲਾਵਟੀ ਸ਼ਰਾਬ ਪੀਣ ਕਾਰਣ ਹੁਣ ਤੱਕ 16 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ Corona ਕਾਰਨ 17,14,000 ਤੋਂ ਜਿਆਦਾ ਲੋਕ Corona ਇਨਫੈਕਟਡ

ਇਨ੍ਹਾਂ ਵਿਚੋਂ ਕੁਝ ਲੋਕਾਂ ਦੀ ਆਪਣੇ ਘਰਾਂ ਵਿਚ ਹੀ ਮੌਤ ਹੋਈ ਜਦਕਿ ਕੁਝ ਨੇ ਹਸਪਤਾਲ ਲਿਜਾਣ ਦੌਰਾਨ ਦੰਮ ਤੋੜ ਦਿੱਤਾ। ਹਾਲਾਂਕਿ ਸਰਕਾਰੀ ਨਿਊਜ਼ ਏਜੰਸੀ ਬੀ.ਐਸ.ਐਸ. ਦਾ ਦਾਅਵਾ ਹੈ ਕਿ ਦੋ ਵੱਖ-ਵੱਖ ਘਟਨਾਵਾਂ ਵਿਚ ਲੋਕਾਂ ਦੀ ਮੌਤ ਹੋਈ ਹੈ। ਇਸ ਵਿਚਾਲੇ ਅਧਿਕਾਰੀਆਂ ਨੇ ਉਨ੍ਹਾਂ ਥਾਵਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ, ਜਿਥੇ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਬਣਾਈ ਜਾਂਦੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ