ਅਮਰੀਕਾ ਦੇ ਸੂਬੇ ਕਨੈਕਟਿਕਟ ਵਿੱਚ ਇਕ ਜਹਾਜ਼ ਦੁਰਘਟਨਾਗ੍ਰਸਤ, 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

 plane-crashes-in-usa

ਅਮਰੀਕਾ ਦੇ ਸੂਬੇ ਕਨੈਕਟਿਕਟ ਵਿੱਚ ਉਸ ਸਮੇ ਸੋਗ ਦੀ ਲਹਿਰ ਫੈਲ ਗਈ ਜਦੋ ਕਨੈਕਟਿਕਟ ਸੂਬੇ ਦੇ ਬ੍ਰੈਡਲੀ ਕੌਮਾਂਤਰੀ ਹਵਾਈ ਅੱਡੇ ‘ਤੇ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਜਾਣਕਾਰੀ ਅਨੁਸਾਰ ਉਸ ਜਹਾਜ਼ ਦੇ ਵਿੱਚ 13 ਲੋਕ ਸਵਾਰ ਸਨ। ਜਿੰਨ੍ਹਾਂ ਵਿੱਚ 7 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਬਾਕੀ ਲੋਕ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਵਾਪਰਿਆ।

ਮਿਲੀ ਜਾਣਕਾਰੀ ਅਨੁਸਾਰ ਪਾਇਲਟਾਂ ਨੇ ਕਿਹਾ ਕਿ ਜਹਾਜ਼ ਠੀਕ ਤਰਾਂ ਨਾਲ ਉਚਾਈ ਦੇ ਨਹੀਂ ਜਾ ਰਿਹਾ ਸੀ। ਇਸ ਕਰਕੇ ਅਸੀਂ ਉਸ ਨੂੰ ਲੈਂਡ ਕਰਾਉਣਾ ਉੱਚਿਤ ਸਮਝਿਆ। ਪਰ ਅਫਸੋਸ ਦੀ ਗੱਲ ਹੈ ਕਿ ਜਹਾਜ਼ ਬ੍ਰੈਡਲੀ ਕੌਮਾਂਤਰੀ ਹਵਾਈ ਅੱਡੇ ‘ਤੇ ਲੈਂਡ ਕਰਦੇ ਸਮੇਂ ਰਨਵੇਅ ਤੋਂ ਫਿਸਲ ਗਿਆ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਦੇ ਵਿੱਚ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਦੇ ਵਿੱਚ ਦਾਖ਼ਿਲ ਕਰਵਾਇਆ ਗਿਆ ਹੈ।

ਜ਼ਰੂਰ ਪੜ੍ਹੋ: ਮਾਤਾ ਵੈਸ਼ਨੂੰ ਦੇਵੀ ਮੰਦਰ ਵਿੱਚੋਂ 5 ਲੱਖ ਦੇ ਛੱਤਰ ਚੋਰੀ

ਕੁੱਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਯਾਤਰੀਆਂ ਨੂੰ ਭਰਤੀ ਕਰਵਾਇਆ ਗਿਆ ਹੈ ਉਹਨਾਂ ਵਿਚੋਂ 3 ਯਾਤਰੀਆਂ ਦੀ ਹਾਲਤ ਬਹੁਤ ਗੰਭੀਰ ਹੈ ਅਤੇ 3 ਯਾਤਰੀ ਖ਼ਤਰੇ ਦੀ ਹਾਲਤ ਵਿੱਚੋਂ ਬਾਹਰ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ‘ਚ 10 ਯਾਤਰੀ, ਦੋ ਪਾਇਲਟ ਤੇ ਇਕ ਅਟੈਂਡੈਂਟ ਸ਼ਾਮਲ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਉਹ ਮ੍ਰਿਤਕਾਂ ਦੀ ਪਛਾਣ ਕਰ ਰਹੇ ਹਨ ਤੇ ਕਾਹਲੀ ‘ਚ ਕਿਸੇ ਦੀ ਵੀ ਗਲਤ ਪਛਾਣ ਕਰਕੇ ਪ੍ਰੇਸ਼ਾਨੀ ਖੜ੍ਹੀ ਨਹੀਂ ਕਰਨੀ ਚਾਹੁੰਦੇ।