ਫਿਲੀਪੀਨਜ਼ ‘ਚ ਬੰਬ ਧਮਾਕਾ, 10 ਦੇ ਕਰੀਬ ਲੋਕ ਜ਼ਖਮੀ

philippines-explosion

ਦੁਨੀਆਂ ਵਿੱਚ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ। ਜਿਸ ਵਿੱਚ ਇੱਕ ਹੋਰ ਘਟਨਾ ਵੀ ਸ਼ਾਮਿਲ ਹੋ ਗਈ ਹੈ। ਦੱਖਣੀ ਫਿਲਪੀਨਜ਼ ਦੇ ਸੂਬੇ ਕੁਦਰਤ ਵਿੱਚ ਸਵੇਰੇ ਇੱਕ ਬੰਬ ਧਮਾਕਾ ਹੋਇਆ ਹੈ। ਬੰਬ ਧਮਾਕਾ ਹੋਣ ਦੇ ਨਾਲ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ, ਪਰ ਹਾਲੇ ਤੱਕ ਕਿਸੇ ਦੇ ਮਰਨ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਸ ਬੰਬ ਧਮਾਕੇ ਦੀ ਜਾਣਕਾਰੀ ਉੱਥੋਂ ਦੀ ਸਥਾਨਕ ਪੁਲਿਸ ਨੇ ਦਿੱਤੀ।

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਬੰਬ ਧਮਾਕਾ ਸਥਾਨਕ ਸਮੇਂ ਅਨੁਸਾਰ ਸਵੇਰੇ ਤਕਰੀਬਨ 7 ਵਜੇ ਸੁਲਤਾਨ ਕੁਦਰਤ ਦੀ ਸੂਬਾ ਰਾਜਧਾਨੀ ਇਸੁਲਾਨ ‘ਚ ਹਾਈਵੇਅ ਨਾਲ ਲੱਗਦੇ ਬਾਜ਼ਾਰ ਸਾਹਮਣੇ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਸਪਲਾਨ ਪੁਲਸ ਡਾਇਰੈਕਟਰ ਜੁਨਈ ਬਿਊਨਾਕੋਸ ਨੇ ਕਿਹਾ,”ਸ਼ੱਕੀ ਆਈ. ਈ. ਡੀ. ਧਮਾਕਾਖੇਜ਼ ਪਦਾਰਥ ਬਾਜ਼ਾਰ ਦੇ ਸਾਹਮਣੇ ਇਕ ਮੋਟਰਸਾਈਕਲ ਟਰਮੀਨਲ ‘ਤੇ ਲਗਾਇਆ ਗਿਆ ਸੀ।”

ਜ਼ਰੂਰ ਪੜ੍ਹੋ: ਗ਼ਲਤ ਇਤਿਹਾਸ ਦਿਖਾਉਣ ਤੇ ਸੜਕਾਂ ਤੇ ਉੱਤਰਿਆ ਵਾਲਮੀਕਿ ਭਾਈਚਾਰਾ, ਜਲੰਧਰ-ਕਪੂਰਥਲਾ ਬੰਦ

ਇਸਪਲਾਨ ਪੁਲਸ ਡਾਇਰੈਕਟਰ ਜੁਨਈ ਬਿਊਨਾਕੋਸ ਨੇ ਇਸ ਜਾਣਕਰੀ ਤੋਂ ਬਿਨਾ ਹੋਰ ਕੋਈ ਵੀ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ। ਸਰਕਾਰੀ ਸੁਰੱਖਿਆ ਅਧਿਕਾਰੀ ਜਾਂਚ ਲਈ ਘਟਨਾ ਵਾਲੇ ਸਥਾਨ ‘ਤੇ ਪੁੱਜ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕਿਸੇ ਵੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।