Corona in Punjab: ਪੰਜਾਬ ਦੇ ਫਗਵਾੜਾ ਜ਼ਿਲ੍ਹੇ ਵਿੱਚ Corona ਨੇ ਦਿੱਤੀ ਦਸਤਕ, 65 ਸਾਲਾਂ ਦੀ ਔਰਤ ਦੀ ਰਿਪੋਰਟ ਆਈ ਪੋਜ਼ੀਟਿਵ

phagwara-65-years-old-woman-corona-positive

Corona in Punjab: ਪਿਛਲੇ ਕੁੱਝ ਦਿਨ ਤੋਂ ਸ਼ਾਂਤ ਬੈਠੇ ਕੋਰੋਨਾ ਨੇ ਅੱਜ ਮੁੜ ਇਕ ਵਾਰ ਦਸਤਕ ਦਿੱਤੀ ਹੈ, ਜਿਸ ਤਹਿਤ ਇੱਥੋਂ ਦੇ ਮੁਹੱਲਾ ਨਿਊ ਸੂਖਚੈਨ ਨਗਰ ਦੀ ਇਕ ਮਹਿਲਾ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਮਗਰੋਂ ਉਸ ਨੂੰ ਆਈਸੋਲੇਸ਼ਨ ਵਾਰਡ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰ ਦੇ ਛੇ ਮੈਂਬਰਾ ਦੇ ਸਿਹਤ ਵਿਭਾਗ ਨੇ ਸੈਂਪਲ ਲੈ ਲਏ ਹਨ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਉਕਤ 65 ਸਾਲਾ ਔਰਤ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਉਹ ਆਪਣਾ ਆਪ੍ਰੇਸ਼ਨ ਕਰਵਾਉਣ ਲਈ ਜਲੰਧਰ ਦੇ ਇਕ ਪ੍ਰਾਇਵੇਟ ਨਰਸਿੰਗ ਹੋਮ ‘ਚ ਭਰਤੀ ਹੋਈ ਸੀ, ਜਦੋਂ ਹਸਪਤਾਲ ਵਾਲਿਆਂ ਨੇ ਇਸ ਦਾ ਆਪ੍ਰੇਸ਼ਨ ਕਰਨ ਲਈ ਟੈਸਟ ਕੀਤੇ ਤਾਂ ਉਨ੍ਹਾਂ ਟੈਸਟਾਂ ਦੌਰਾਨ ਸ਼ੱਕ ਪੈਂਦਾ ਹੋਇਆ, ਜਿਸ ਦੌਰਾਨ ਕਰਾਵਾਇਆ ਗਿਆ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਉਨ੍ਹਾਂ ਕਿਹਾ ਕਿ ਲਏ ਗਏ ਸੈਂਪਲਾ ਦੀ ਰਿਪੋਰਟ ਕੱਲ੍ਹ ਤੱਕ ਆ ਜਾਵੇਗੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।