ਪਰਮੀਸ਼ ਵਰਮਾ ਦੇ 15 ਸਾਲ ਪੁਰਾਣੇ ਸਾਥੀ ਨੇ ਛੱਡਿਆ ਪਰਮੀਸ਼ ਦਾ ਸਾਥ

parmish-verma-15-year-old-pet-love

ਪਰਮੀਸ਼ ਵਰਮਾ ਦੇ 15 ਸਾਲ ਪੁਰਾਣੇ ਸਾਥੀ ਦੇ ਸਾਥ ਛੱਡਣ ਦੇ ਨਾਲ ਪਰਮੀਸ਼ ਵਰਮਾ ਕਾਫ਼ੀ ਭਾਵੁਕ ਹਨ। ਉਂਝ ਜੇ ਦੇਖਿਆ ਜਾਵੇ ਕੁੱਝ ਲੋਕ ਪੈੱਟਸ ਨੂੰ ਆਪਣੇ ਸਭ ਤੋਂ ਕਰੀਬ ਮਿੱਤਰ ਮੰਨਦੇ ਹਨ। ਖਾਸ ਤੌਰ ਤੇ ਸਿਤਾਰਿਆਂ ਦਾ ਇਹਨਾਂ ਨਾਲ ਕਾਫੀ ਲਗਾਅ ਹੁੰਦਾ ਹੈ। ਉਹ ਪੈੱਟਸ ਨੂੰ ਹਰ ਵੇਲੇ ਆਪਣੇ ਸਾਥ ਰੱਖਦੇ ਹਨ। ਕਈ ਸਿਤਾਰੇ ਪੈੱਟਸ ਨੂੰ ਆਪਣੀ ਜਿੰਦ ਜਾਨ ਨਾਲੋਂ ਜਿਆਦਾ ਪਿਆਰ ਕਰਦੇ ਹਨ। ਪਰਮੀਸ਼ ਵਰਮਾ ਵੀ ਉਹਨਾਂ ਸਿਤਾਰਿਆਂ ਵਿੱਚੋਂ ਇੱਕ ਹਨ।

ਆਪਣੇ 15 ਸਾਲ ਉੜਾਨੇ ਸਾਥੀ ਦੇ ਸਾਥ ਛੱਡਣ ਤੋਂ ਬਾਅਦ ਉਹਨਾਂ ਨੇ ਭਾਵੁਕ ਹੋ ਕੇ ਇੱਕ ਤਸਵੀਰ ਸਾਂਝੀ ਕੀਤੀ। ਜਿਸ ਵਿੱਚ ਪਰਮੀਸ਼ ਵਰਮਾ ਨੇ ਲਿਖਿਆ ਕਿ ‘ਰੈਸਟ ਇਨ ਪੀਸ ਭਰਾ,ਤੂੰ ਜ਼ਰੂਰ ਹੁਣ ਦਰਦ ਨਾਲੋਂ ਚੰਗੀ ਜਗ੍ਹਾ ‘ਤੇ ਹੋਵੇਗਾਂ, 15 ਸਾਲਾਂ ਦਾ ਸਾਥੀ। ਕਾਸ਼ ਤੈਨੂੰ ਆਖਰੀ ਸਮੇਂ ‘ਤੇ ਇਕ ਚੰਗਾ ਆਖਰੀ ਅਲਵਿਦਾ ਕਹਿ ਸਕਦਾ।’ ਇਸ ਪੋਸਟ ਨੂੰ ਸੇਅਰ ਕਾਰਨ ਸਮੇਂ ਪਰਮੀਸ਼ ਵਰਮਾ ਕਾਫੀ ਭਾਵੁਕ ਸਨ।

ਜਰੂਰ ਪੜ੍ਹੋ: ਝਾਂਸੀ ਵਿੱਚ ਟਰੱਕ ਅਤੇ ਮੈਕਸੀ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ

ਜੋ ਤਸਵੀਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸੇਅਰ ਕੀਤੀ ਹੈ ਉਸ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਪਰਮੀਸ਼ ਵਰਮਾ ਆਪਣੇ ਪੈੱਟ ਨੂੰ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਰੱਖਦੇ ਸਨ, ਅਤੇ ਉਸਨੂੰ ਬਹੁਤ ਜਿਆਦਾ ਪਿਆਰ ਕਰਦੇ ਸਨ। ਤੁਹਾਨੂੰ ਦੱਸ ਦੇਈਏ ਕਿ ਪਰਮੀਸ਼ ਵਰਮਾ ਨੇ ਕਾਫ਼ੀ ਗੀਤਾਂ ਦੇ ਕਰਨ ਤੋਂ ਬਾਅਦ ਹੀ ਪੰਜਾਬੀ ਇੰਡਸਟਰੀ ‘ਚ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਕਈ ਪੰਜਾਬੀ ਫ਼ਿਲਮਾਂ ‘ਦਿਲ ਦੀਆਂ ਗੱਲਾਂ’, ‘ਰੌਕੀ ਮੈਂਟਲ’, ‘ਸਿੰਘਮ’ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਮੱਲਾਂ ਮਾਰੀਆ। ਪਰਮੀਸ਼ ਵਰਮਾ ਬਹੁਤ ਜਲਦ ਸੋਨਮ ਬਾਜਵਾ ਨਾਲ ਫਿਲਮ ‘ਜਿੰਦੇ ਮੇਰੀਏ’ ‘ਚ ਨਜ਼ਰ ਆਉਣਗੇ।