Pakistan News: ਪਾਕਿਸਤਾਨ ਵਿੱਚ ਜਹਾਜ਼ ਹੋਇਆ ਕਰੈਸ, ਹਾਦਸੇ ਵਿੱਚ 57 ਲੋਕਾਂ ਦੀ ਮੌਤ

pakistan-plane-crashes-in-residential-area
Pakistan News: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਦਾ ਇਕ ਯਾਤਰੀ ਜਹਾਜ਼ ਸ਼ੁੱਕਰਵਾਰ ਨੂੰ ਇਥੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਘੱਟ ਤੋਂ ਘੱਟ 57 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਹਾਜ਼ ਵਿਚ 99 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਲਾਈਟ ਪੀਕੇ-8303 ਲਾਹੌਰ ਤੋਂ ਆ ਰਹੀ ਸੀ ਤੇ ਕਰਾਚੀ ਉਤਰਣ ਵਾਲੀ ਸੀ ਕਿ ਇਕ ਮਿੰਟ ਪਹਿਲਾਂ ਹੀ ਮਾਲਿਰ ਦੇ ਮਾਡਲ ਕਾਲੋਨੀ ਦੇ ਨੇੜੇ ਜਿਨਾਹ ਗਾਰਡਨ ਵਿਚ ਹਾਦਸਾਗ੍ਰਸਤ ਹੋ ਗਈ। ਰਾਸ਼ਟਰੀ ਐਵੀਏਸ਼ਨ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਪੀ.ਆਈ.ਏ. ਏਅਰਬਸ ਏ320 ਵਿਚ 91 ਯਾਤਰੀ ਤੇ ਚਾਲਕ ਦਲ ਦੇ 8 ਮੈਂਬਰ ਸਵਾਰ ਸਨ।

ਇਹ ਵੀ ਪੜ੍ਹੋ: Corona in Pakistan: ਪਾਕਿਸਤਾਨ ਵਿੱਚ Corona ਦਾ ਕਹਿਰ, ਮੌਤ ਦਾ ਅੰਕੜਾ 1065 ਤੋਂ ਪਾਰ

ਜਹਾਜ਼ ਹਵਾਈ ਅੱਡੇ ਦੇ ਨੇੜੇ ਜਿਨਾਹ ਰਿਹਾਇਸ਼ੀ ਸੋਸਾਇਟੀ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਤੋਂ ਪਹਿਲਾਂ ਪੀ.ਆਈ.ਏ. ਦੇ ਇਕ ਬੁਲਾਰੇ ਤੇ ਮੀਡੀਆ ਵਿਚ ਆਈਆਂ ਖਬਰਾਂ ਵਿਚ ਕਿਹਾ ਗਿਆ ਸੀ ਕਿ ਜਹਾਜ਼ ਵਿਚ 107 ਲੋਕ ਸਵਾਰ ਸਨ। ਮਾਡਲ ਕਲੋਨੀ ਇਲਾਕੇ ਵਿਚੋਂ ਧੂੰਏ ਦਾ ਕਾਲਾ ਗੁਬਾਰ ਦੇਖਿਆ ਗਿਆ। ਈਧੀ ਕਲਿਆਣ ਟਰੱਸਟ ਦੇ ਫੈਜ਼ਲ ਈਧੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਰਾਹਤ ਕਰਮਚਾਰੀਆਂ ਨੇ ਜਹਾਜ਼ ਦੇ ਮਲਬੇ ਵਿਚੋਂ 57 ਲਾਸ਼ਾਂ ਕੱਢੀਆਂ ਹਨ।

pakistan-plane-crashes-in-residential-area

ਉਨ੍ਹਾਂ ਕਿਹਾ ਕਿ ਹਾਦਸੇ ਵਿਚ ਤਿੰਨ ਲੋਕ ਬਚੇ ਹਨ, ਜਿਨ੍ਹਾਂ ਵਿਚ ਬੈਂਕ ਆਫ ਪੰਜਾਬ ਦੇ ਪ੍ਰਧਾਨ ਜ਼ਫਰ ਮਸੂਦ ਵੀ ਸ਼ਾਮਲ ਹਨ ਤੇ ਉਨ੍ਹਾਂ ਨੇ ਆਪਣੀ ਮਾਂ ਨੂੰ ਫੋਨ ਕਰਕੇ ਆਪਣੇ ਠੀਕ-ਠਾਕ ਹੋਣ ਦੀ ਜਾਣਕਾਰੀ ਦਿੱਤੀ ਹੈ। ਈਧੀ ਨੇ ਕਿਹਾ ਕਿ ਅਜਿਹੇ 20-30 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਦੇ ਘਰਾਂ ਨੂੰ ਇਸ ਜਹਾਜ਼ ਨਾਲ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਵਿਚੋਂ ਵਧੇਰੇ ਅੱਗ ਨਾਲ ਝੁਲਸ ਗਏ ਸਨ। ਕ੍ਰੈਸ਼ ਲੈਂਡਿੰਗ ਦੌਰਾਨ ਜਹਾਜ਼ ਦੇ ਪੰਖ ਰਿਹਾਇਸ਼ੀ ਕਾਲੋਨੀ ਦੇ ਘਰਾਂ ਨਾਲ ਟਕਰਾ ਗਏ ਤੇ ਇਸ ਤੋਂ ਬਾਅਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਈਧੀ ਨੇ ਕਿਹਾ ਕਿ ਇਸ ਹਾਦਸੇ ਵਿਚ ਘੱਟ ਤੋਂ ਘੱਟ 25 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ