ਪਾਕਿਸਤਾਨ ਨੇ ਭਾਰਤ ਲਈ ਹਵਾਈ ਖੇਤਰ ਕੀਤਾ ਬੰਦ

pakistan airspace

ਦੇਸ਼ ਦੇ ਵਿੱਚ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਉੱਪਰ ਬਹਿਸ ਹੁੰਦੀ ਰਹਿੰਦੀ ਹੈ। ਮੋਦੀ ਸਰਕਾਰ ਦੁਆਰਾ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੇ ਪਾਕਿਸਤਾਨ ਪੂਰੀ ਤਰਾਂ ਬੁਖਲਾ ਗਿਆ ਹੈ। ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਕਰਾਚੀ ਨੂੰ 31 ਅਗਸਤ ਤੱਕ ਪੂਰੀ ਤਰਾਂ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਸਿਵਲ ਹਵਾਬਾਜ਼ੀ ਅਥਾਰਟੀ (ਸੀ.ਏ.ਏ.) ਨੇ ਏਅਰਮੈਨ (NOTAM) ਨੂੰ ਇੱਕ ਨੋਟਿਸ ਜਾਰੀ ਕੀਤਾ ਹੈ, ਇਸ ਨੋਟਿਸ ਵਿੱਚ 28 ਅਗਸਤ ਤੋਂ 31 ਅਗਸਤ ਤੱਕ ਕਰਾਚੀ ਹਵਾਈ ਖੇਤਰ ਦੇ ਤਿੰਨ ਰਸਤੇ ਬੰਦ ਕਰ ਦਿੱਤੇ ਗਏ ਹਨ।

ਮਿਲੀ ਜਾਣਕਰੀ ਅਨੁਸਾਰ ਸੀ.ਏ.ਏ ਨੇ ਹਾਲੇ ਤੱਕ ਹਵਾਈ ਖੇਤਰ ਬੰਦ ਕਰਨ ਦਾ ਕੋਈ ਵਿਸ਼ੇਸ਼ ਕਾਰਨ ਨਹੀਂ ਦੱਸਿਆ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਹੋ ਰਹੇ ਵਪਾਰ ਦੇ ਲਈ ਵਰਤੀ ਜਾਂਦੀ ਪਾਕਿਸਤਾਨੀ ਜ਼ਮੀਨੀ ਮਾਰਗ ਦੀ ਵਰਤੋਂ ਨੂੰ ਅੰਸ਼ਿਕ ਰੂਪ ਵਿੱਚ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਟਵਿੱਟਰ ਦੇ ਟਵੀਟ ਕਰਕੇ ਦਿੱਤੀ। ਉਹਨਾਂ ਨੇ ਆਪਣੇ ਟਵੀਟ ਵਿਚ ਫਵਾਦ ਨੇ ਲਿਖਿਆ,‘‘ਮੋਦੀ ਨੇ ਇਸ ਨੂੰ ਸ਼ੁਰੂ ਕੀਤਾ, ਖਤਮ ਅਸੀਂ ਕਰਾਂਗੇ।’’

ਜ਼ਰੂਰ ਪੜ੍ਹੋ: ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਦੀ ਬਾਲੀਵੁੱਡ ਵਿੱਚ ਐਂਟਰੀ ਤੇ ਖੁੱਲ੍ਹ ਕੇ ਬੋਲੇ

ਮੋਦੀ ਸਰਕਾਰ ਦੁਆਰਾ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਕਰਕੇ ਪਾਕਿਸਤਾਨ ਇਸ ਮੁੱਦੇ ਨੂੰ ਅੰਤਰਾਸਟਰੀ ਮੰਚ ਤੇ ਵੀ ਪੂਰੇ ਜ਼ੋਰ ਨਾਲ ਉਠਾ ਚੁੱਕਾ ਹੈ। ਜਿਸ ਦੇ ਬਾਵਜੂਦ ਵੀ ਪਾਕਿਸਤਾਨ ਦੇ ਹੱਥ ਵਿੱਚ ਕੁਝ ਵੀ ਨਹੀਂ ਆਇਆ। ਇਸ ਕਰਕੇ ਉਹ ਲਗਾਤਾਰ ਭਾਰਤ ਦੇ ਖਿਲਾਫ ਪੂਰੀ ਭੜਕਾਊ ਬਿਆਨਬਾਜ਼ੀ ਕਰ ਰਿਹਾ ਹੈ। ਪਾਕਿਸਤਾਨ ਦੇ ਮੰਤਰੀ ਨੇ ਪਰਮਾਣੂ ਯੁੱਧ ਦੀ ਧਮਕੀ ਤੱਕ ਦੇ ਦਿੱਤੀ ਹੈ।