Oppo ਨੇ RENO 2, Reno 2F ਅਤੇ 2Z ਭਾਰਤ ‘ਚ ਕੀਤਾ ਲਾਂਚ

oppo reno 2

ਦੇਸ਼ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਚੀਜ ਦੀ ਖੋਜ ਹੁੰਦੀ ਰਹਿੰਦੀ ਹੈ। ਹੁਣ ਚੀਨ ਨੇ ਓਪੋ ਕੰਪਨੀ ਦੇ ਨਵੇਂ ਮੋਬਾਇਲ ਰੇਨੋ 2 (Oppo Reno 2) ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੋਬਾਇਲ ਫੋਨ ਪਹਿਲਾਂ ਭਾਰਤ ਵਿੱਚ ਹੀ ਲਾਂਚ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰੇਨੋ 2 (Oppo Reno 2) ਨੂੰ ਭਾਰਤ ਤੋਂ ਬਾਅਦ ਚੀਨ ਦੇ ਵਿੱਚ 10 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਓਪੋ ਨੇ ਭਾਰਤ ਵਿੱਚ ਆਪਣੇ ਦੋ ਹੋਰ ਨਵੇਂ ਮੋਬਾਇਲ ਫੋਨਜ਼ RENO 2, Reno 2F ਅਤੇ RENO 2Z ਨੂੰ ਵੀ ਭਾਰਤ ‘ਚ ਲਾਂਚ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਭਾਰਤ ਵਿੱਚ ਰੇਨੋ 2 (Oppo Reno 2) ਦੀ ਕੀਮਤ 36,990 ਰੁਪਏ ਹੈ। ਇਸ ਦੇ RENO 2Z ਦੀ ਕੀਮਤ 29,990 ਰੁਪਏ ਹੈ। ਜਾਣਕਾਰੀ ਅਨੁਸਾਰ ਓਪੋ ਰੇਨੋ 2 ਸਮਾਰਟਫ਼ੋਨ ਦੀ ਵਿਕਰੀ 20 ਸਤੰਬਰ ਤੋਂ ਸ਼ੁਰੂ ਹੋਵੇਗੀ।

ਜਰੂਰ ਪੜ੍ਹੋ: ਭਗਵੰਤ ਨੇ ਬਣਾਈ ਨਵੀਂ ਮੈਂਬਰਸ਼ਿਪ ਮੁਹਿੰਮ: ਆਮ ਆਦਮੀ ਆਰਮੀ

Oppo Reno 2 ਸਮਾਰਟਫ਼ੋਨ ਵਿੱਚ ਤੁਹਾਨੂੰ 6.5 ਇੰਚ ਦੀ ਐਮੋਲੇਡ ਡਿਸਪਲੇਅ, ਆਸਪੇਕਟ ਰੇਸ਼ੀਓ 20: 9 ਮਿਲ ਸਕਦਾ ਹੈ। Oppo Reno 2 ਫੋਨ ਨੂੰ ਗੋਰੀਲਾ ਗਲਾਸ 6 ਨਾਲ ਸੁਰੱਖਿਅਤ ਕੀਤਾ ਗਿਆ ਹੈ। ਇਸ ‘ਚ ਵੂਕ ਫਲੈਸ਼ ਚਾਰਜ 3.0 ਸਪੋਰਟ ਦੇ ਨਾਲ 4,000 mAh ਦੀ ਬੈਟਰੀ ਮਿਲੇਗੀ। ਇਸ ਤੋਂ ਇਲਾਵਾ ਤੁਹਾਨੂੰ ਯੂਐਸਬੀ ਟਾਈਪ-ਸੀ ਪੋਰਟ ਕੁਨੈਕਟੀਵਿਟੀ ਵੀ ਮਿਲ ਸਕਦਾ ਹੈ। Oppo Reno 2 ਸਮਾਰਟਫ਼ੋਨ ਫ਼ੋਨ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੇਰੀਐਂਟ ਦੇ ਨਾਲ ਲਾਂਚ ਕੀਤੇ ਗਏ ਹਨ।