Corona in Punjab: ਪੰਜਾਬ ‘ਚ ਦਿਨੋਂ ਦਿਨ ਘੱਟ ਰਿਹਾ Corona ਦਾ ਕਹਿਰ, 1913 ਮਰੀਜ਼ ਹੋਏ ਠੀਕ

only-213-cases-of-corona-in-punjab
Corona in Punjab: ਪੰਜਾਬ ਲਗਾਤਾਰ ਕੋਰੋਨਾ ਤੋਂ ਉੱਭਰ ਰਿਹਾ ਹੈ। ਸੋਮਵਾਰ ਨੂੰ 15 ਹੋਰ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਨਾਲ, ਸੂਬੇ ਵਿੱਚ ਹੁਣ ਤੱਕ ਠੀਕ ਮਰੀਜ਼ਾਂ ਦੀ ਗਿਣਤੀ 1913 ਹੋ ਗਈ ਹੈ। ਇਸ ਵੇਲੇ ਰਾਜ ਵਿੱਚ ਸਿਰਫ 213 ਸਰਗਰਮ ਕੇਸ ਹਨ। ਸੂਬੇ ਦੇ ਮਾਨਸਾ, ਫਤਹਿਗੜ੍ਹ, ਰੂਪਨਗਰ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਸਾਰੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜੋ: Chandigarh News: ਅਣਵਿਆਹੇ ਮੁੰਡੇ-ਕੁੜੀ ਦਾ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ‘ਤੇ ਹਾਈਕੋਰਟ ਨੇ ਕੀਤਾ ਵੱਡਾ ਐਲਾਨ

ਉਂਝ ਤਕਰੀਬਨ ਦੋ ਹਫਤਿਆਂ ਮਗਰੋਂ ਸੋਮਵਾਰ ਨੂੰ ਸੂਬੇ ਵਿੱਚ 36 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ 11 ਮਈ ਨੂੰ 39 ਤੋਂ ਵੱਧ ਕੇਸ ਆਏ ਸੀ। ਜਲੰਧਰ ‘ਚ ਸਭ ਤੋਂ ਵੱਧ 16 ਨਵੇਂ ਕੇਸਾਂ ਦੀ ਰਿਪੋਰਟ ਆਈ। ਅੰਮ੍ਰਿਤਸਰ ਵਿੱਚ ਛੇ, ਪਠਾਨਕੋਟ ਵਿੱਚ ਪੰਜ, ਲੁਧਿਆਣਾ ਵਿੱਚ ਦੋ ਤੇ ਤਰਨ ਤਾਰਨ, ਕਪੂਰਥਲਾ, ਸੰਗਰੂਰ, ਮੁਹਾਲੀ, ਫਰੀਦਕੋਟ, ਨਵਾਂ ਸ਼ਹਿਰ ਤੇ ਪਟਿਆਲਾ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।