ਬਠਿੰਡਾ ਵਿੱਚ ਇੱਕ ਮੰਦਬੁੱਧੀ ਮਹਿਲਾ ਬਣੀ ਹਵਸ ਦਾ ਸ਼ਿਕਾਰ

old lady raped

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਉੱਤੇ ਬਹਿਸ ਹੁੰਦੀ ਰਹਿੰਦੀ ਹੈ। ਜਿਸ ਵਿੱਚ ਪੰਜਾਬ ਵਿੱਚ ਹੋ ਰਹੇ ਬਲਾਤਕਾਰਾਂ ਦਾ ਮਾਮਲਾ ਵੀ ਸ਼ਾਮਿਲ ਹੈ। ਪੰਜਾਬ ਵਿੱਚ ਹੋ ਰਾਏ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਹੇ। ਖ਼ਬਰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਹੈ। ਜਿੱਥੇ 65 ਸਾਲਾਂ ਦੀ ਮੰਦਬੁੱਧੀ ਮਹਿਲਾ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਅਜਿਹੇ ਮਾਮਲੇ ਪੰਜਾਬ ਵਿੱਚ ਜਿਉਂਦੀ ਇਨਸਾਨੀਅਤ ਨੂੰ ਮਾਰ ਰਹੇ ਹਨ।

ਪੀੜਤ ਮਹਿਲਾ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮੰਦਬੁੱਧੀ ਮਹਿਲਾ ਆਪਣੇ ਪਿੰਡ ਵਿੱਚ ਗਲੀਆਂ ਵਿੱਚ ਹੀ ਘੁੰਮਦੀ ਫਿਰਦੀ ਰਹਿੰਦੀ। ਜਿਸਦਾ ਇੱਕ ਨੌਜਵਾਨ ਨੇ ਫਾਇਦਾ ਉਠਾ ਕੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਹ ਨੌਜਵਾਨ ਉਸ ਮਹਿਲਾ ਨੂੰ ਸਕੂਲ ਵਿੱਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

ਇਹ ਵੀ ਪੜ੍ਹੋ: ਭਾਰੀ ਬਾਰਿਸ਼ ਕਰਕੇ ਖਿਸਕੇ ਪਹਾੜ, ਦਰਿਆਵਾਂ ਦੇ ਪਾਣੀ ਨੇ ਮਚਾਈ ਤਬਾਹੀ

ਜਦੋ ਪੀੜਤ ਦੇ ਪੁੱਤਰਾਂ ਨੇ ਦੇਖਿਆ ਕਿ ਦੇਰ ਰਾਤ ਤੱਕ ਉਹ ਘਰ ਨਹੀਂ ਪੁੱਜੀ ਤਾਂ ਉਹਨਾਂ ਨੇ ਉਸ ਮਹਿਲਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮਹਿਲਾ ਦੇ ਪੁੱਤਰਾਂ ਨੂੰ ਸਕੂਲ ਵਿੱਚੋਂ ਰੋਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਤੁਰੰਤ ਸਕੂਲ ਵਿੱਚ ਪੁੱਜ ਗਏ। ਪਰ ਮੁਲਜ਼ਮ ਉੱਥੋਂ ਹਨ੍ਹੇਰੇ ਦਾ ਫਾਇਦਾ ਉਠਾ ਕਿ ਭੱਜ ਗਿਆ। ਪੀੜਤਾ ਦੇ ਪਰਿਵਾਰਿਕ ਮੈਬਰਾਂ ਨੇ ਮੁਲਜ਼ਮ ਖਿਲ਼ਾਫ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।