Sikhs For Justice: ਭਾਰਤ ਸਰਕਾਰ ਨੇ Referendum 2020 ਦੇ ਰੂਸੀ ਪੋਰਟਲ ਨੂੰ ਕੀਤਾ ਬਲੌਕ, ਸਾਰੀਆਂ ਕੋਸਿਸਾਂ ਤੇ ਫਿਰਿਆ ਪਾਣੀ

registration-portal-block-for-referendum-2020

Sikhs For Justice: ਖਾਲਿਸਤਾਨੀ ਸੰਗਠਨ ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਐਲਾਨ ਤੋਂ ਬਾਅਦ 4 ਜੁਲਾਈ ਨੂੰ ਰੂਸੀ ਵੈਬਸਾਈਟ ਰਾਹੀਂ ‘ਰੈਫਰੈਂਡਮ 2020’ ਦੀ ਵੋਟਿੰਗ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਭਾਰਤ ਦੀਆਂ ਖੁਫੀਆ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਹੁਣ ਭਾਰਤ ਨੇ ਐਕਸ਼ਨ ਲੈਂਦਿਆਂ ਰੂਸੀ ਪੋਰਟਲ ‘ਤੇ ਰੋਕ ਲਾ ਦਿੱਤੀ ਹੈ। ਐਸਐਫਜੇ ਵੱਲੋਂ ਸਿਖਾਂ ਲਈ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Bollywood News: ਮਨਜੀਤ ਸਿੰਘ ਜੀਕੇ ਨੇ ਪੰਜਾਬ 1984 ਦੇ ਦੰਗਿਆਂ ਨੂੰ ਲੈ ਕੇ ਅਮਿਤਾਭ ਬਚਨ ਤੇ ਲਾਏ ਗੰਭੀਰ ਦੋਸ਼

ਏਜੰਸੀਆਂ ਦਾ ਕਹਿਣਾ ਹੈ ਕਿ ਭਾਰਤ ਵਿਰੋਧੀ ਮੁਹਿੰਮ ‘ਰੈਫਰੈਂਡਮ 2020’ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ‘ਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੀਆਂ ਯੋਜਨਾਵਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ। ਹਾਲਾਂਕਿ ਐਸਐਫਜੇ ਨੇ ਦਾਅਵਾ ਕੀਤਾ ਹੈ ਕਿ ਇੱਕੋ ਦਿਨ ‘ਚ ਸੂਬੇ ਭਰ ‘ਚ 10,000 ਵੋਟਰ ਰਜਿਸਟ੍ਰੇਸ਼ਨ ਫਾਰਮ ਵੰਡੇ ਗਏ ਹਨ।

ਇਹ ਰਜਿਸਟਰੇਸ਼ਨ ਗੈਰ ਸਰਕਾਰੀ ਪੰਜਾਬ ਸੁਤੰਤਰਤਾ ਜਨਮਤ ਸੰਗ੍ਰਹਿ ਦੇ ਪ੍ਰਸੰਗ ‘ਚ ਲੋਕਾਂ ਦੀ ਭਾਗੀਦਾਰੀ ਦਰਸਾਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਨੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਦੇਸ਼ ਦੇ ਕਿਸੇ ਵੀ ਹਿੱਸੇ ਦੇ ਸਿੱਖ ਜਾਂ ਹੋਰ ਧਰਮਾਂ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਰਜਿਸਟਰ ਕਰਨ।

NRI News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ