ਕੈਨੇਡਾ ਦੇ ਸ਼ਹਿਰ ‘ਸਰੀ’ ਵਿੱਚ ਬਦਮਾਸ਼ਾਂ ਨੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

another punjabi youth killed in surrey

ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਕੁਝ ਹਫਤਿਆਂ ਦੀ ਸ਼ਾਂਤੀ ਤੋਂ ਬਾਅਦ ਬਦਮਾਸ਼ਾਂ ਨੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਖੱਖ ਵਜੋਂ ਹੋਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸੀ ਤੇ ਬਦਮਾਸ਼ਾਂ ਦੇ ਗਰੋਹ ਦਾ ਮੈਂਬਰ ਵੀ ਸੀ। ਬਿਕਰਮ ‘ਤੇ ਪਿਛਲੇ ਮਹੀਨੇ ਰਿਚਮੰਡ ਵਿੱਚ ਵੀ ਕਾਤਲਾਨਾ ਹਮਲਾ ਹੋਇਆ ਸੀ, ਜਿਸ ’ਚ ਉਹ ਵਾਲ-ਵਾਲ ਬਚ ਗਿਆ ਸੀ।

Bikramjit singh khakh killed in surrey

ਜਾਂਚ ਟੀਮ ਦੇ ਬੁਲਾਰੇ ਕਾਰਪੋਰਲ ਫਰੈਂਕ ਜੰਗ ਅਨੁਸਾਰ ਸ਼ਾਮ ਵੇਲੇ 139 ਸਟਰੀਟ ਅਤੇ 58ਏ ਐਵੇਨਿਊ ਸਥਿਤ ਘਰ ‘ਤੇ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲੀਸ ਜਦੋਂ ਉੱਥੇ ਪਹੁੰਚੀ ਤਾਂ ਬਿਕਰਮਜੀਤ ਗੰਭੀਰ ਜ਼ਖ਼ਮੀ ਹਾਲਤ ’ਚ ਉੱਥੇ ਪਿਆ ਸੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਉੱਥੋਂ ਦੋ ਕਿਲੋਮੀਟਰ ਦੂਰ ਕੋਲ ਬਰੁੱਕ ਰੋਡ ਉਤੇ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਉਸ ਕਾਰ ਨੂੰ ਅੱਗ ਸਬੂਤ ਮਿਟਾਉਣ ਲਈ ਲਾਈ ਗਈ ਹੋ ਸਕਦੀ ਹੈ।

Source:AbpSanjha