Punjabi Youth Death News: ਕੈਨੇਡਾ ਵਿੱਚ Lake Louise ਨੇੜ੍ਹੇ ਵਾਪਰਿਆ ਭਿਆਨਕ ਹਾਦਸਾ, ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ

punjabi-youth-died-in-a-tragic-accident-near-Lake-Louise-in-Canada

Punjabi Youth Death News: ਗਿੱਦੜਬਾਹਾ ਦੇ ਨੇੜੇ ਸਥਿਤ ਪਿੰਡ ਥਾਰਜਵਾਲਾ ਤੋਂ ਕੈਨੇਡਾ ਗਏ ਗਗਨਦੀਪ ਸਿੰਘ ਖਾਲਸਾ ਦੀ ਇਕ ਦਰਦਨਾਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗਗਨਦੀਪ ਦੀ ਅਚਾਨਕ ਹੋਈ ਮੌਤ ਨਾਲ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦਾ ਪੂਰਾ ਪਰਿਵਾਰ ਸਦਮੇ ‘ਚ ਹੈ।

ਇਹ ਵੀ ਪੜ੍ਹੋ: International News: ਇੰਗਲੈਂਡ ਦੇ ਲੈਸਟਰ ਦੇ ਵਿੱਚ Lockdown ਤੋਂ ਬਾਅਦ ਸਾਰੀਆਂ ਸੰਗਤਾਂ ਲਈ ਖੁੱਲ੍ਹੇ ਗੁਰੂਘਰ

ਜਾਣਕਾਰੀ ਮੁਤਾਬਕ ਗਗਨਦੀਪ ਸ਼ਨੀਵਾਰ ਨੂੰ ਅਲਬਰਟਾ ਦੀ ਲੁਈਸ ਝੀਲ ਨੇੜੇ ਇਕ ਪਹਾੜੀ ਤੋਂ ਤਿਲਕ ਕੇ ਝੀਲ ਵਿਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਰਾਤ ਨੂੰ ਕਰੀਬ 7 ਵਜੇ ਦੱਸਿਆ ਜਾ ਰਿਹਾ ਹੈ। ਗਗਨਦੀਪ ਤੇ ਉਸ ਦੇ ਦੋ ਹੋਰ ਸਾਥੀ ਝੀਲ ਨੇੜੇ ਤਸਵੀਰਾਂ ਖਿੱਚਣ ਲਈ ਰੁਕੇ ਸਨ, ਜਿਥੇ ਉਸ ਦਾ ਪਹਾੜੀ ਤੋਂ ਅਚਾਨਕ ਪੈਰ ਤਿਲਕ ਗਿਆ।

World News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ