Oxford University News: Oxford ਬਣੀ ਦੁਨੀਆਂ ਦੀ ਬਿਹਤਰੀਨ ਯੂਨੀਵਰਸਿਟੀ, ਗਲੋਬਲ ਰੈੰਕਿੰਗ ਵਿੱਚ ਮਿਲਿਆ ਖਿਤਾਬ

oxford-world-best-university-oxford-global-ranking

Oxford University News: ਆਕਸਫੋਰਡ ਯੂਨੀਵਰਸਿਟੀ ਨੂੰ ਲਗਾਤਾਰ ਪੰਜਵੇਂ ਸਾਲ ਅੰਤਰਰਾਸ਼ਟਰੀ ਲੀਗ ਟੇਬਲ ਵਿਚ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਯੂਕੇ ਦੀਆਂ ਕਈ ਯੂਨੀਵਰਸਿਟੀਆਂ ਟਾਈਮਜ਼ ਹਾਇਰ ਐਜੂਕੇਸ਼ਨ ਦੀ ਵਿਸ਼ਵ ਰੈਂਕਿੰਗ ਵਿਚ ਪਹਿਲਾਂ ਤੋਂ ਹੇਠਾਂ ਆ ਗਈਆਂ ਹਨ ਜਿਸ ਵਿਚ ਕੈਮਬ੍ਰਿਜ ਤੀਜੇ ਸਥਾਨ ਤੋਂ ਛੇਵੇਂ ਅਤੇ ਇੰਪੀਰੀਅਲ ਕਾਲਜ ਲੰਡਨ ਪਹਿਲੇ ਦੇ ਮੁਕਾਬਲੇ 10 ਵਿਚੋਂ ਬਾਹਰ ਹੋ ਗਿਆ ਹੈ। ਮਾਹਰਾਂ ਮੁਤਾਬਕ ਕੋਰੋਨਾ ਮਹਾਮਾਰੀ ਯੂਕੇ ਦੀਆਂ ਯੂਨੀਵਰਸਿਟੀਆਂ ਲਈ ਵੱਡੀਆਂ ਚੁਣੌਤੀਆਂ ਲੈ ਕੇ ਆਈ ਹੈ।

ਇਹ ਵੀ ਪੜ੍ਹੋ: Moga Youth Death News: ਫੌਜ ਦੀ ਟਰੇਨਿੰਗ ਦੌਰਾਨ ਤਲਾਅ ਵਿੱਚ ਡੁੱਬਣ ਕਾਰਨ ਹੋਈ ਇਕ ਪੰਜਾਬੀ ਨੌਜਵਾਨ ਦੀ ਮੌਤ

ਇਸ ਰੈਕਿੰਗ ਵਿਚ ਕੁੱਲ ਮਿਲਾ ਕੇ, ਯੂਕੇ ਦੀਆਂ ਚੋਟੀ ਦੀਆਂ 200 ਵਿਚੋਂ 29 ਯੂਨੀਵਰਸਿਟੀਆਂ ਹਨ, ਜੋ ਪਿਛਲੇ ਸਾਲ 28 ਦੇ ਮੁਕਾਬਲੇ ਜ਼ਿਆਦਾ ਹਨ। ਇਸ ਸਾਲਾਨਾ ਸੂਚੀ ਵਿੱਚ ਪੰਜ ਖੇਤਰਾਂ ਦੇ 93 ਦੇਸ਼ਾਂ ਦੀਆਂ 1,500 ਤੋਂ ਵੱਧ ਯੂਨੀਵਰਸਿਟੀਆਂ ਦੀ ਸ਼ਮੂਲੀਅਤ ਦਰਜ਼ ਹੈ। ਇਸ ਰੈਂਕਿੰਗ ਵਿਚ ਆਕਸਫੋਰਡ ਨੂੰ ਇਕ ਵਾਰ ਫਿਰ ਵਿਸ਼ਵਵਿਆਪੀ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਦਾ ਨਾਮ ਦਿੱਤਾ ਗਿਆ ਅਤੇ ਸੰਯੁਕਤ ਰਾਜ ਵਿਚ ਸਟੈਨਫੋਰਡ ਯੂਨੀਵਰਸਿਟੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਅਮਰੀਕਾ ਦੀਆਂ ਯੂਨੀਵਰਸਿਟੀਆਂ ਨੇ ਦਰਜਾਬੰਦੀ ਵਿਚ ਚੋਟੀ ਦੇ 10 ‘ਚ ਆਪਣਾ ਦਬਦਬਾ ਕਾਇਮ ਰੱਖਿਆ ਤੇ ਅੱਠ ਸਥਾਨਾਂ ਤੇ ਕਬਜ਼ਾ ਕੀਤਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ