ਕੈਨੇਡਾ ਸਰਕਾਰ ਨੇ ਤਿੰਨ ਸਿੱਖਾਂ ਦੀ ਹਵਾਈ ਯਾਤਰਾ ਤੇ ਲਾਈ ਰੋਕ

sikh banned for air journey

ਚੰਡੀਗੜ੍ਹ : ਕੈਨੇਡਾ ਸਰਕਾਰ ਵੱਲੋਂ 3 ਸਿੱਖਾਂ ਦੀ ਹਵਾਈ ਯਾਤਰਾ ਤੇ ਰੋਕ ਲਗਾਈ ਗਈ ਹੈ। ਇਨ੍ਹਾਂ 3 ਸਿੱਖਾਂ ਦੇ ਨਾਂ ਸੁਰੱਖਿਅਤ ਟਰੈਵਲ ਕਾਨੂੰਨ ਤਹਿਤ ਕੈਨੇਡੀਅਨ ਨੋ ਫਲਾਈ ਸੂਚੀ ਵਿੱਚ ਪਾ ਦਿੱਤੇ ਗਏ ਹਨ। ਪਰਵਕਾਰ ਸਿੰਘ ਦੁਲਾਈ, ਭਗਤ ਸਿੰਘ ਬਰਾੜ ਤੇ ਇੱਕ ਹੋਰ ਸਿੱਖ ਦਾ ਨਾਂ ਇਸ ਲਿਸਟ ‘ਚ ਸ਼ਾਮਲ ਹੈ। ਇਨ੍ਹਾਂ ਤਿੰਨਾਂ ਨੂੰ ਪਾਬੰਦੀ ਦੇ ਕਾਰਨਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਰੋਕ ਲਗਾਉਣ ਪਿੱਛੇ ਕਾਰਣ:

ਪਿਛਲੇਂ ਦਿਨੀਂ ਕੈਨੇਡਾ ਸਰਕਾਰ ਵਲੋਂ ਖਾਲਿਸਤਾਨ ਨੂੰ ਕੈਨੇਡਾ ਦੇ 5 ਵੱਡੇ ਖਤਰਿਆਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਸ ਦਾ ਭਾਰਤ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਸੀ। ਭਾਰਤ ਦੇ ਵਿਰੋਧ ਮਗਰੋਂ ਹੁਣ ਕੈਨੇਡਾ ਸਰਕਾਰ ਨੇ ਗਰਮ ਖਿਆਲੀ ਸਿੱਖਾਂ ਖਿਲਾਫ ਇਹ ਕਦਮ ਚੁੱਕਿਆ ਹੈ। ਹਾਲਾਂਕਿ ਸਿੱਖ ਕੈਨੇਡਾ ਸਰਕਾਰ ਦੇ ਇਸ ਫੈਸਲੇ ਨੂੰ ਅਦਾਲਤ ‘ਚ ਪੇਸ਼ ਹੋ ਕੇ ਚੁਣੌਤੀ ਦੇ ਸਕਦੇ ਹਨ।

ਇਹ ਵੀ ਪੜ੍ਹੋ : ਕੈਨੇਡਾ ਦੇ ਸਿੱਖਾਂ ਲਈ ਖੁਸ਼ਖਬਰੀ, ਇਸ ਅਨੋਖੇ ਤਰੀਕੇ ਨਾਲ ਕਰ ਸਕਣਗੇ ਦਰਬਾਰ ਸਾਹਿਬ ਦੇ ਦਰਸ਼ਨ

ਸੁਰੱਖਿਆ ਕਾਰਨਾਂ ਕਰਕੇ ਪਬਲਿਕ ਸੇਫਟੀ ਕੈਨੇਡਾ ਦੇ ਬੁਲਾਰੇ ਟਿਮ ਵਰਮਿੰਘਮਟਨ ਨੇ ਪਿਛਲੇ ਮਹੀਨਿਆਂ ਵਿੱਚ ‘ਪੈਸੰਜਰ ਪ੍ਰੋਟੈਕਟ ਲਿਸਟ’ ਵਿੱਚ ਸ਼ਾਮਲ ਕੀਤੇ ਲੋਕਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਇਨ੍ਹਾਂ ਸਿੱਖਾਂ ਬਾਰੇ ਜਾਣਕਾਰੀ ਹੈ ਕਿ ਇਹ ਤਿੰਨੋ ਭਾਰਤ ਸਰਕਾਰ ਦੀ ਨੀਤੀਆਂ ਦਾ ਵਿਰੋਧ ਕਰਦੇ ਰਹਿੰਦੇ ਹਨ।