ਜਲਵਾਯੂ ਪਰਿਵਰਤਨ ਦੇ ਨਾਲ ਲੜ੍ਹਨ ਲਈ ਨਿਊਜ਼ੀਲੈਂਡ ਨੇ ਵਿੱਢੀ ਮੁਹਿੰਮ

 new-zealand-launch-campaign-to-tackle-climate-change

ਦੁਨੀਆਂ ਵਿੱਚ ਗਲੋਬਲ ਵਾਰਮਿੰਗ ਦੇ ਵਧਣ ਦੇ ਨਾਲ ਜਲਵਾਯੂ ਪਰਿਵਰਤਨ ਨੇ ਵੀ ਤੇਜ਼ੀ ਫੜ੍ਹ ਲਈ ਹੈ। ਜਿਸ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਈਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਜਲਵਾਯੂ ਪਰਿਵਰਤਨ ਨਾਲ ਲੜ੍ਹਨ ਦੇ ਲਈ ਉੱਥੋਂ ਦੇ ਲੋਕਾਂ ਵਿੱਚ ਉਤਸ਼ਾਹ ਭਰਨਾ ਸ਼ੁਰੂ ਕਰ ਦਿੱਤਾ ਹੈ।

ਜ਼ਰੂਰ ਪੜ੍ਹੋ: ਪਾਕਿਸਤਾਨ ਵਿੱਚ ਵੱਧਦਾ ਜਾ ਰਿਹਾ ਹੈ ਡੇਂਗੂ ਦਾ ਕਹਿਰ

ਨਿਊਯਾਰਕ ਵਿੱਚ ਹੋਏ ਜਲਵਾਯੂ ਸੰਮੇਲਨ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦਾ ਕੁਲ ਸੰਸਾਰਕ ਉਤਸਰਜਨ ਵਿਚ ਹਿੱਸਾ ਸਿਰਫ 0.17 ਫੀਸਦੀ ਹੈ, ਪਰ 1990 ਤੋਂ ਬਾਅਦ ਤੋਂ ਇਸ ਦਾ ਕੁਲ ਨਿਕਾਸ 23 ਫੀਸਦੀ ਤੋਂ ਥੋੜ੍ਹਾ ਜ਼ਿਆਦਾ ਹੋ ਗਿਆ ਹੈ ਅਤੇ ਇਸ ਦਾ ਸ਼ੁੱਧ ਨਿਕਾਸ 65 ਫੀਸਦੀ ਹੈ। ਤੇਜ਼ੀ ਨਾਲ ਵਧ ਰਹੇ ਜਲਵਾਯੂ ਪਰਿਵਰਤਨ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਸੰਸਦ ਦੇ ਵਿੱਚ ਜ਼ੀਰੋ ਕਾਰਬਨ ਬਿਲ ਨੂੰ ਪੇਸ਼ ਕੀਤਾ ਹੈ।

ਜੇਸਿੰਡਾ ਆਰਡਨ ਨੇ ਦੱਸਿਆ ਕਿ ਇਸ ਬਿੱਲ ਦਾ ਖਾਸ ਮਕਸਦ ਨਿਊਜ਼ੀਲੈਂਡ ਨੂੰ ਗਲੋਬਲ ਵਾਰਮਿੰਗ ਦੇ 1.5 ਡਿਗਰੀ ਸੈਲਸੀਅਸ ਦੀ ਹੱਦ ਅੰਦਰ ਰੱਖਣਾ ਯਕੀਨੀ ਕਰਨਾ ਹੈ। ਜੇਸਿੰਡਾ ਆਰਡਨ ਨੇ ਦੱਸਿਆ ਕਿ 2028 ਤੱਕ ਨਿਊਜ਼ੀਲੈਂਡ ਵਿੱਚ ਇਕ ਅਰਬ ਰੁੱਖ ਲਗਾਉਣ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਵਿੱਚ ਇਸ ਸਮੇਂ 15 ਕਰੋੜ ਦਰੱਖਤ ਪਹਿਲਾਂ ਹੀ ਲੱਗੇ ਹੋਏ ਹਨ। ਜੇਸਿੰਡਾ ਆਰਡਨ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਗ੍ਰੀਨ ਹਾਈਡ੍ਰੋਜਨ, ਜੈਵ ਈਂਧਨ ਅਤੇ 100 ਫੀਸਦੀ ਨਵੀਨਕੀਕਰਣ ਬਿਜਲੀ ਬਣਾਉਣ ਦੇ ਟੀਚੇ ਨੂੰ ਧਿਆਨ ਵਿਚ ਰੱਖ ਕੇ ਨਿਵੇਸ਼ ਕਰਨਾ ਹੈ।