ਯੁਵਰਾਜ ਦੇ ਪਿਤਾ ਯੋਗਰਾਜ ਦਾ ਵੱਡਾ ਬਿਆਨ, ਕਿਹਾ ‘ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ!’

yograj singh comment on ms dhoni

ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।

ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਰਾਇਡੂ ਦੇ ਸੰਨਿਆਸ ਲੈਣ ਤੋਂ ਕਾਫੀ ਦੁਖੀ ਹਨ। ਉਨ੍ਹਾਂ ਜਲਦਬਾਜ਼ੀ ਵਿੱਚ ਫੈਸਲਾ ਲਿਆ। ਯੋਗਰਾਜ ਨੇ ਰਾਇਡੂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੈਸਲਾ ਵਾਪਸ ਲੈ ਲਵੇ ਤੇ ਘਰੇਲੂ ਕ੍ਰਿਕੇਟ ਵਿੱਚ ਦੌੜਾਂ ਬਣਾ ਕੇ ਖ਼ੁਦ ਨੂੰ ਸਾਬਤ ਕਰੇ। ਦੱਸ ਦੇਈਏ ਵਿਸ਼ਵ ਕੱਪ ਟੀਮ ਵਿੱਚ ਥਾਂ ਨਾ ਮਿਲਣ ਕਰਕੇ ਅੰਬਾਤੀ ਰਾਇਡੂ ਨੇ ਕ੍ਰਿਕੇਟ ਤੋਂ ਅਲਵਿਦਾ ਕਹਿ ਦਿੱਤਾ ਸੀ।

ਇਹ ਵੀ ਪੜ੍ਹੋ : ਅੱਜ ਫਿਰ ਖੇਡਿਆ ਜਾਏਗਾ ਭਾਰਤ-ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ, 46.1 ਓਵਰਾਂ ਤੋਂ ਅੱਗੇ ਬੱਲੇਬਾਜ਼ੀ ਕਰਨਗੇ ਕੀਵੀ

ਯੋਗਰਾਜ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਰਾਇਡੂ ਮੇਰੇ ਬੱਚੇ ਤੂੰ ਸੰਨਿਆਸ ਦਾ ਫੈਸਲਾ ਜਲਦਬਾਜ਼ੀ ਵਿੱਚ ਲੈ ਲਿਆ। ਸੰਨਿਆਸ ਤੋਂ ਵਾਪਸ ਆ ਜਾਓ ਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਓ। ਐਮਐਸ ਧੋਨੀ ਵਰਗੇ ਲੋਕ ਹਮੇਸ਼ਾ ਕ੍ਰਿਕੇਟ ਵਿੱਚ ਨਹੀਂ ਰਹਿੰਦੇ। ਉਨ੍ਹਾਂ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।

ਆਪਣੇ ਦੂਜੇ ਟਵੀਟ ਵਿੱਚ ਯੋਗਰਾਜ ਨੇ ਲਿਖਿਆ ਕਿ ਤੁਸੀਂ ਹਰ ਥਾਂ ਬੁਰੇ ਇਨਸਾਨ ਪਾਓਗੇ। ਯੁਵਰਾਜ ਸਿੰਘ ਧੋਨੀ ਤੋਂ ਪਹਿਲਾਂ ਟੀਮ ਇੰਡੀਆ ਦਾ ਕਪਤਾਨ ਬਣਾਉਣਾ ਡਿਜ਼ਰਵ ਕਰਦੇ ਸੀ।

Source:AbpSanjha