ਰਾਜਧਾਨੀ ‘ਦਿੱਲੀ’ ਦੁਨੀਆ ਦਾ ਸਭ ਤੋਂ ਵਧ ਪ੍ਰਦੁਸ਼ਿਤ ਸ਼ਹਿਰ

most polluted capital delhi

ਇਨ੍ਹਾਂ ਦਿਨੀਂ ਜਦੋਂ ਦੇਸ਼ ਅਤੇ ਦੁਨੀਆ ਭਰ ਦੇ ਸ਼ਹਿਰਾਂ ਨੂੰ ਸਾਫ ਰੱਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰਨ ਵਾਲੀ ਐਨਜੀਓ ਗ੍ਰੀਨਪੀਸ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਭਾਰਤ ਦਾ ਸਭ ਤੋਂ ਪ੍ਰਦੁਸ਼ਿਤ ਸ਼ਹਿਰ ਐਲਾਨਿਆ ਹੈ। ਗ੍ਰੀਨਪੀਸ ਨੇ 62 ਪ੍ਰਦੁਸ਼ਿਤ ਸ਼ਹਿਰਾਂ ਦੀ ਲਿਸਟ ਤਿਆਰ ਕੀਤੀ ਹੈ ਜਿਸ ‘ਚ ਦਿੱਲੀ ਸਭ ਤੋਂ ਉੱਤੇ ਹੈ। ਐਨਜੀਓ ਦਾ ਇਹ ਸਰਵੇ 2018 ਦੇ ਵਾਤਾਵਰਣ ਅਨੁਸਾਰ ਹੈ।

ਅੇਨਜੀਓ ਦੀ ਇਹ ਰਿਪੋਰਟ ਦੁਨਿਆ ਦੇ ਸਭ ਤੋਂ ਪ੍ਰਦੁਸ਼ਿਤ ਸ਼ਹਿਰਾਂ ਦੇ ਆਨਲਾਈਨ ਇੰਟਰਐਕਟਿਵ ਡਿਸਪਲੇਅ ਦੇ ਨਾਲ 2018 ‘ਚ ਕਈਂ ਖੇਤਰਾਂ ‘ਚ ਹਵਾ ਦੀ ਗੁਣਵਤਾਂ ਅਤੇ ਕੰਮ ਕਰਨ ਦੀ ਲੋੜ ਨੂੰ ਲੈ ਕੇ ਤਿਆਰ ਕੀਤੀ ਗਈ ਹੈ। ਜਦਕਿ ਐਨਜੀਓ ਇਸ ਦਾ ਆਂਕੜਾ ਅੋਫੀਸ਼ੀਅਲ ਤੌਰ ‘ਤੇ ਅੱਜ ਜਾਰੀ ਕਰੇਗੀ।

most polluted capitals and towns

ਐਨਜੀਓ ਦਾ ਕਹਿਣਾ ਹੈ, “ਆਈਕਿਊਆਰ, ਏਅਰਵਿਜੁਅਲ, ਏਅਰ ਕੁਆਲਟੀ ਮੈਪ ਰਾਹੀਂ ਅਸੀ ਇਸ ‘ਚ ਸ਼ਾਮਲ ਸਭ ਥਾਂਵਾਂ ਦੀ ਹਵਾ ਦੀ ਗੁਣਵਤਾ ਬਾਰੇ ਪਤਾ ਕਰ ਸਕਦੇ ਹਾਂ। ਜਿਸ ਤੋਂ ਬਾਅਦ ਸਭ ਥਾਂਵਾਂ ਦੀ ਹਵਾ ਦੀ ਗੁਣਵਤਾ ਦੀ ਰੀਡਿੰਗ ਨੂੰ ਇੱਕ ਥਾਂ ‘ਤੇ ਇਕੱਠਾ ਕੀਤਾ ਜਾ ਸਕਦਾ ਹੈ”।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਸ਼ੁਰੂ

ਐਨਜੀਓ ਨੇ ਦੱਸਿਆ ਕਿ ਰਿਪੋਰਟ 2018 ‘ਚ ਏਅਰਵਿਜੁਅਲ ਪਲੇਟਫਾਰਮ ਰਾਹੀਂ ਜਮਾਂ ਕੀਤੇ ਗਏ ਪੀਐਮ 2.5 ਡਾਟਾ ਦੀ ਹਵਾ ਕੁਆਲਟੀ ਨੂੰ ਮਾਪਦੀ ਹੈ। ਇਸ ਰਿਪੋਰਟ ‘ਚ ਪ੍ਰਦੁਸ਼ਣ ਕਾਰਨ ਸੇਹਤ ਨੂੰ ਹੋਣ ਵਾਲੇ ਨੁਕਸਾਨ ਦਾ ਵੀ ਅੰਦਾਜ਼ਾ ਲਗਾਇਆ ਗਿਆ ਹੈ।

Source:AbpSanjha