ਰਾਜਧਾਨੀ ਦਿੱਲੀ ਵਿੱਚ ਇੱਕ ਵਿਦੇਸ਼ੀ ਮਹਿਲਾ ਨਾਲ ਗੈਂਗਰੇਪ

woman raped in delhi

ਦੇਸ਼ ਵਿੱਚ ਔਰਤਾਂ ਨਾਲ ਹੋ ਰਹੇ ਗੈਂਗਰੇਪ ਰੁਕਣ ਦਾ ਨਾਮ ਨਹੀਂ ਲੈ ਰਹੇ। ਜੇ ਹੁਣ ਇਹ ਆਖਿਆ ਜਾਵੇ ਕਿ ਦੇਸ਼ ਵਿੱਚ ਕੋਈ ਵੀ ਔਰਤ ਸੁਰੱਖਿਅਤ ਨਹੀਂ ਹੈ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਦੇਸ਼ੀ ਮਹਿਲਾ ਨਾਲ ਤਿੰਨ ਲੋਕਾਂ ਨੇ ਗੈਂਗਰੇਪ ਕੀਤਾ ਹੈ। ਪਰ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਇਹ ਘਟਨਾ ਪਿਛਲੇ ਸ਼ਨੀਵਾਰ ਦੀ ਹੈ ਅਤੇ ਦਿੱਲੀ ਪੁਲਿਸ ਤੋਂ ਹਾਲੇ ਤੱਕ ਇਕ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਕੀਤਾ ਗਿਆ।

ਜਾਣਕਾਰੀ ਅਨੁਸਾਰ ਇਹ ਘਟਨਾ ਦਿੱਲੀ ਦੇ ਵਸੰਤ ਕੁੰਜ ਇਲਾਕੇ ਦੀ ਹੈ। ਜਿੱਥੇ 31 ਸਾਲਾ ਵਿਦੇਸ਼ੀ ਮਹਿਲਾ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਪਿਛਲੇ ਸ਼ਨੀਵਾਰ ਦੀ ਹੈ। ਅੱਜ ਤੀਜੇ ਦਿਨ ਵੀ ਦਿੱਲੀ ਪੁਲਿਸ ਦੇ ਕੋਲੋਂ ਕੋਈ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਸਕਿਆ। ਜਦੋ ਪੀੜਤਾ ਤੋਂ ਇਸ ਬਾਰੇ ਪੁੱਛ ਗਿਆ ਤਾਂ ਉਸਦਾ ਕਹਿਣਾ ਆਈ ਕਿ ਪਹਿਲਾ ਉਹਨਾਂ ਤਿੰਨ ਜਾਣਿਆ ਨੇ ਮੇਰੀ ਕੁੱਟਮਾਰ ਕੀਤੀ ਅਤੇ ਫਿਰ ਇਸ ਨਾਲ ਗੈਂਗਰੇਪ ਕੀਤਾ।

ਇਹ ਵੀ ਪੜ੍ਹੋ: ਬੱਸ ਵਿੱਚ ਨਸ਼ਾ ਸਪਲਾਈ ਕਰਨ ਵਾਲੀ ਔਰਤ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਪੀੜਤ ਮਹਿਲਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦਿੱਲੀ ਦੇ ਸਕਵਾਇਰ ਮਾਲ ‘ਚ ਆਈ ਸੀ। ਪੀੜਤ ਮਹਿਲਾ ਨੇ ਆਪਣੇ ਹੀ ਰਿਸ਼ਤੇਦਾਰ ਤੇ ਇਲਜ਼ਾਮ ਲਗਾਇਆ ਹੈ ਕਿ ਗੁਰੂਗ੍ਰਾਮ ਦੇ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਨੇ ਉਸ ਨੂੰ ਗੱਡੀ ‘ਚ ਬਿਠਾਇਆ। ਉਸਦੀ ਗੱਡੀ ‘ਚ ਉਸ ਦੇ ਦੋ ਦੋਸਤ ਪਹਿਲਾਂ ਹੀ ਮੌਜੂਦ ਸੀ ਤੇ ਉਸ ਨਾਲ ਗੈਂਗਰੇਪ ਕੀਤਾ ਗਿਆ।

ਜਦੋਂ ਦਿੱਲੀ ਪੁਲਿਸ ਦੇ ਕੋਲੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਓਹਨਾ ਨੇ ਦੱਸਿਆ ਕਿ ਇਹ ਘਟਨਾ 10 ਅਗਸਤ ਦੀ ਹੈ। ਮਹਿਲਾ ਨੇ ਆਪਣੇ ਬਿਆਨ ਵਿੱਚ ਉਹਨਾਂ ਤਿੰਨਾਂ ਮੁਲਜ਼ਮਾਂ ਦੇ ਨਾਮ ਲਏ ਹਨ। ਦੱਖਣੀ-ਪੱਛਮੀ ਦਿੱਲੀ ਦੇ ਪੁਲਿਸ ਅਧਿਕਾਰੀ ਦੇਵੇਂਦਰ ਆਰੀਆ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਹੋ ਗਈ ਹੈ।