ਦਿੱਲੀ ਮੋਰਚੇ ਤੋਂ ਘਰ ਪਰਤ ਰਹੀ ਕਿਸਾਨ ਬੀਬੀ ਸੁਖਪਾਲ ਕੌਰ ਦੀ ਰਸਤੇ ਵਿਚ ਹੋਈ ਮੌਤ

Woman farmer dies of heart attack

ਇਸ ਅੰਦੋਲਨ ਵਿਚ ਕਿਸਾਨ ਬੀਬੀਆਂ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆਂ ਹਨ। ਕਿਸਾਨੀ ਅੰਦੋਲਨ ਦੇ ਚਲਦਿਆਂ ਹੁਣ ਤੱਕ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੌਰਾਨ ਮਾਨਸਾ ਦੇ ਪਿੰਡ ਭੈਣੀਬਾਘਾ ਤੋਂ ਦਿੱਲੀ ਕਿਸਾਨ ਮੋਰਚੇ ‘ਚ ਗਈ ਕਿਸਾਨ ਬੀਬੀ ਸੁਖਪਾਲ ਕੌਰ 50 ਦੀ ਧਰਨੇ ਤੋਂ ਵਾਪਸ ਆਉਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਆਪਣੇ ਪੇਕੇ ਪਿੰਡ ਭੈਣੀਬਾਘਾ ਵਿਖੇ ਹੀ ਰਹਿ ਰਹੀ ਸੀ। ਉਸ ਨੂੰ ਫਤਿਆਬਾਦ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਊਸ ਦੇ ਪਿਤਾ ਇੰਦਰ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ ਏਕਤਾ ੳਗਰਾਹਾਂ ਨਾਲ ਜੁੜੇ ਹੋਏ ਸਨ। ਇਸ ਖ਼ਬਰ ਤੋਂ ਬਾਅਦ ਪਿੰਡ ਭੈਣੀ ਬਾਘਾ ਵਿਖੇ ਸੋਗ ਦੀ ਲਹਿਰ ਦੌੜ ਗਈ ਹੈ।

ਦੱਸਿਆ ਜਾਂਦਾ ਹੈ ਕਿ ਸੁਖਪਾਲ ਕੌਰ 8 ਮਾਰਚ ਨੂੰ ਔਰਤਾਂ ਨਾਲ ਦਿੱਲੀ ਮੋਰਚੇ ‘ਚ ਗਈ ਸੀ ਤੇ ਮੰਗਲਵਾਰ ਰਾਤ ਉਸ ਦੀ ਧਰਨੇ ‘ਚੋਂ ਵਾਪਿਸ ਆਉਂਦੇ ਸਮੇਂ ਰਾਹ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੁਖਪਾਲ ਕੌਰ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਦੁਪਹਿਰੇ 1 ਵਜੇ ਪਿੰਡ ਭੈਣੀਬਾਘਾ ਵਿਖੇ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦੇ ਖੇਤ ਮਜ਼ਦੂਰ ਬਲਦੇਵ ਸਿੰਘ ਪੁੱਤਰ ਹੁਕਮ ਚੰਦ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 8 ਵਜੇ ਦੇ ਕਰੀਬ ਉਨ੍ਹਾਂ ਨੂੰ ਹਾਰਟ ਅਟੈਕ ਆਇਆ। ਉਨ੍ਹਾਂ ਨੂੰ ਤਰੁੰਤ ਹਸਪਤਾਲ ਪਹੁੰਚਾਇਆ ਗਿਆ। ਸਿਹਤ ਠੀਕ ਹੋਣ ਤੋਂ ਬਾਅਦ ਰਾਤ ਬਾਰਾਂ ਵਜੇ ਦੁਬਾਰਾ ਹੋਏ ਅਟੈਕ ਨਾਲ ਉਹ ਪ੍ਰਾਣ ਤਿਆਗ ਗਏ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ