Cyclone Alert: ਨਿਸਰਗ ਤੂਫਾਨ ਨੇ ਮੁੰਬਈ ਵਿੱਚ ਫੜ੍ਹੀ ਤੇਜ਼ ਰਫਤਾਰ, ਗੁਜਰਾਤ ਵਿੱਚ ਵੀ ਹਾਈ ਅਲਰਟ

weather-forecast-cyclone-nisarga-storm-updates

Cyclone Alert: ਚੱਕਰਵਾਤ ਨਿਸਰਗ ਨੇ ਤੇਜ਼ ਰਫਤਾਰ ਫੜ੍ਹ ਲਈ ਹੈ। ਦੁਪਹਿਰ ਦੇ ਸਮੇਂ, ਇਹ ਮਹਾਰਾਸ਼ਟਰ ਅਤੇ ਮੁੰਬਈ ਦੇ ਪਾਲਘਰ ਦੇ ਸਮੁੰਦਰੀ ਕੰਢੇ ਤੇ ਤਬਾਹੀ ਮਚਾ ਸਕਦਾ ਹੈ। ਸੀ.ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤੀ ਤੂਫਾਨ ਦੀ ਹਵਾ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਪਹੁੰਚ ਗਈ ਹੈ। ਹਵਾ ਦੀ ਗਤੀ ਸਮੁੰਦਰੀ ਕੰਢੇ ਦੇ ਨਾਲ ਟਕਰਾਉਣ ਤੋਂ ਬਾਅਦ ਇਸ ਦੀ ਗਤੀ 120 ਕਿਲੋਮੀਟਰ ਪ੍ਰਤੀ ਘੰਟਾ ਦੀ ਹੋ ਸਕਦੀ ਹੈ।

ਇਹ ਵੀ ਪੜ੍ਹੋ: Delhi Latest News: ਦਿੱਲੀ NCR ਤੇ Corona ਦਾ ਕਹਿਰ, CNG ਦੀ ਕੀਮਤ ਵਿੱਚ ਹੋਇਆ ਵਾਧਾ

ਮੌਸਮ ਵਿਭਾਗ ਨੇ ਮੁੰਬਈ ਵਿੱਚ ਤੇਜ਼ ਲਹਿਰ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਅੱਜ ਰਾਤ 9:48 ਵਜੇ, ਮੁੰਬਈ ਵਿੱਚ ਇੱਕ ਉੱਚੀਆਂ ਲਹਿਰਾਂ ਉੱਠਣ ਦੀ ਚਿਤਾਵਨੀ ਦਿੱਤੀ ਗਈ ਹੈ। ਚੱਕਰਵਾਤ ਨਿਸਰਗ ਦੌਰਾਨ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਤੂਫਾਨੀ ਹਵਾਵਾਂ ਅਤੇ ਸਮੁੰਦਰ ਵਿਚ 6 ਫੁੱਟ ਉੱਚੀਆਂ ਲਹਿਰਾਂ ਮੁੰਬਈ ਨੂੰ ਮੁੜ ਤੋਂ ਪਾਣੀ ਪਾਣੀ ਕਰ ਸਕਦੀਆਂ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ