ਪਹਾੜਾਂ ਦੇ ਵਿੱਚ ਹੋ ਰਹੀ ਬਰਫ਼ਬਾਰੀ ਨੇ ਮੈਦਾਨੀ ਖੇਤਰਾਂ ਦਾ ਬਦਲਿਆ ਮੌਸਮ

weather-changes-in-delhi

ਪਹਾੜੀ ਖੇਤਰਾਂ ਦੇ ਵਿੱਚ ਸਰਦੀ ਦੇ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਹੋ ਭਾਰੀ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ ਦੇ ਮੌਸਮ ਦੇ ਮਿਜਾਜ ਨੂੰ ਵੀ ਪੂਰੀ ਤਰਾਂ ਬਦਲ ਕੇ ਰੱਖ ਦਿੱਤਾ ਹੈ। ਪਹਾੜੀ ਖੇਤਰਾਂ ਦੇ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਦੇ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਤੇ ਕਾਫੀ ਅਸਰ ਪਿਆ ਹੈ। ਇੱਥੇ ਵੀਰਵਾਰ ਨੂੰ ਤੇਜ਼ ਹਵਾ ਨਾਲ ਬਾਰਸ਼ ਵੀ ਹੋਈ ਜਿਸ ਨਾਲ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ।

ਜ਼ਰੂਰ ਪੜ੍ਹੋ: ਬਾਰਿਸ਼ ਦੇ ਨਾਲ ਧੂੰਏ ਤੋਂ ਮਿਲੀ ਰਾਹਤ, ਪਰ ਕਿਸਾਨਾਂ ਤੇ ਢਾਹਿਆ ਕਹਿਰ

ਦਿੱਲੀ ਮੌਸਮ ਵਿਭਾਗ ਦੇ ਸਾਇੰਟਿਸਟ ਡਾ. ਆਰਕੇ ਜੇਨਾਮਣੀ ਦਾ ਕਹਿਣਾ ਹੈ ਕਿ ਦਿੱਲੀ ‘ਚ ਬਾਰਸ਼ ਤੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਰਕੇ ਠੰਢ ਦਾ ਪਹਿਲਾ ਵੈਸਟਰਨ ਡਿਸਟਰਬੈਂਸ ਹੈ। ਮੌਸਮ ਵਿਭਾਗ ਮੁਤਾਬਕ 12 ਨਵੰਬਰ ਤੋਂ ਦਿੱਲੀ ‘ਚ ਠੰਢ ਵਧਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ 5 ਡਿਗਰੀ ਘੱਟ ਜਾ ਸਕਦਾ ਹੈ। ਆਰਕੇ ਜੇਨਾਮਣੀ ਨੇ ਕਿਹਾ, “ਤੂਫਾਨ ‘ਮਹਾ’ ਦਾ ਅਸਰ ਵੀ ਦਿੱਲੀ ‘ਚ ਪਿਆ ਹੈ। ਅੱਜ ਰਾਜਧਾਨੀ ਦਿੱਲੀ ਦੇ ਵਿੱਚ ਬੱਦਲ ਛਾਏ ਰਹਿਣਗੇ ਪਰ ਬਾਰਸ਼ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ।” ਜੇਨਾਮਣੀ ਨੇ ਕਿਹਾ ਕਿ ਵੈਸਟਰਨ ਡਿਸਟਰਬੈਂਸ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਆਵੇਗੀ ਤੇ ਹਵਾ ਵੀ ਠੰਢੀ ਤੇ ਤੇਜ਼ ਹੋਵੇਗੀ।