ਜਲਦੀ ਹੀ ਪਿਤਾ ਬਨਣ ਜਾ ਰਹੇ ਵਿਰਾਟ ਕੋਹਲੀ, ਸੋਸ਼ਲ ਮੀਡਿਆ ਤੇ ਸਿਤਾਰਿਆਂ ਨੇ ਇੰਝ ਦਿੱਤਾ ਆਪਣਾ ਰਿਐਕਸ਼ਨ

Virat Kohli to become a father reveals on social media

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪਿਤਾ ਬਣਨ ਵਾਲੇ ਹਨ, ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਵਿਰਾਟ ਕੋਹਲੀ ਨੇ ਇਹ ਖ਼ਬਰ ਦੱਸ ਕੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਕਰ ਦਿੱਤਾ ਹੈ।

Virat Kohli to become a father reveals on social media

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੋਵੇਂ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਉਤਸ਼ਾਹਿਤ ਹਨ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਦੱਸਿਆ,’ ਜਲਦੀ ਹੀ ਅਸੀਂ ਤਿੰਨ ਬਣਨ ਜਾ ਰਹੇ ਹਾਂ। ਸਾਡਾ ਬੱਚਾ ਜਨਵਰੀ 2021 ਵਿਚ ਆਵੇਗਾ।

Virat Kohli to become a father reveals on social media

ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਸ਼ੇਅਰ ਕੀਤੀ ਫੋਟੋ ਵਿਚ ਅਨੁਸ਼ਕਾ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਉਸ ਦਾ ਬੇਬੀ ਬੰਪ ਵੀ ਦਿਖਾਈ ਦੇ ਰਿਹਾ ਹੈ।

Virat Kohli to become a father reveals on social media

ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਵਧਾਈਆਂ ਦੇਣੀਆਂ ਸ਼ੁਰੂ ਹੋ ਗਈਆਂ। ਭਾਰਤੀ ਆਫ ਸਪਿਨਰ ਹਰਭਜਨ ਸਿੰਘ, ਆਲਰਾਉਂਡਰ ਕ੍ਰੂਨਲ ਪਾਂਡਿਆ, ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਅਤੇ ਅਜਿੰਕਿਆ ਰਹਾਣੇ ਨੇ ਦੋਵਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

Virat Kohli to become a father reveals on social media

ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਫਾਫ ਡੂ ਪਲੇਸਿਸ, ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਅਤੇ ਕ੍ਰਿਸ ਗੇਲ ਨੇ ਵਿਰਾਟ ਕੋਹਲੀ ਨੂੰ ਪਿਤਾ ਬਣਨ ‘ਤੇ ਵਧਾਈ ਦਿੱਤੀ ਹੈ। ਗੇਲ ਨੇ ਮਜ਼ਾਕ ਕਰਦਿਆਂ ਕਿਹਾ, ‘ਵਧਾਈਆਂ ਹੋ ਕਾਕਾ’।

Virat Kohli to become a father reveals on social media

ਵਿਰਾਟ ਕੋਹਲੀ IPL 2020 ਲਈ ਯੂਏਈ ਵਿੱਚ ਹੈ। ਕੋਵਿਡ -19 ਦੇ ਕਾਰਨ, ਆਈਪੀਐਲ ਇਸ ਸਾਲ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਣ ਜਾ ਰਹੀ ਹੈ, ਨਾ ਕਿ ਭਾਰਤ ਵਿੱਚ।

Virat Kohli to become a father reveals on social media

ਵਿਰਾਟ ਕੋਹਲੀ ਆਪਣੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੂੰ ਪਹਿਲੀ ਵਾਰ ਚੈਂਪੀਅਨ ਬਣਾਉਣ ਲਈ ਬੇਤਾਬ ਹਨ। ਕੋਹਲੀ ਦੀ ਕਪਤਾਨੀ ਵਾਲੀ ਆਈਪੀਐਲ ਫਰੈਂਚਾਈਜ਼ੀ ਰਾਇਲ ਚੈਲੇਂਜਰਜ਼ ਬੈਂਗਲੁਰੂ ਲੀਗ ਦੇ ਇਤਿਹਾਸ ਵਿੱਚ ਤਿੰਨ ਵਾਰ ਫਾਈਨਲ ਵਿੱਚ ਪਹੁੰਚੀ ਹੈ, ਪਰ ਅਜੇ ਤੱਕ ਉਹ ਇੱਕ ਵੀ ਟਰਾਫੀ ਨਹੀਂ ਲੈ ਸਕੀ।

Punjabi News Online  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ