Unlock 2.0 Guidelines: ਅਨਲਾਕ 2.0 ਦੀ ਸ਼ੁਰੂਆਤ, ਜਾਣੋ ਕਿਹੜੀਆਂ ਗਤੀਵਿਧੀਆਂ ਵਿੱਚ ਦਿੱਤੀ ਗਈ ਛੋਟ

unlock-2-0-guidelines-in-india
Unlock 2.0 Guidelines: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੌਰਾਨ ਅੱਜ ਤੋਂ ਅਨਲਾਕ-2.0 ਦੀ ਸ਼ੁਰੂਆਤ ਹੋ ਗਈ ਹੈ। ਭਾਰਤ ਸਰਕਾਰ ਵੱਲੋਂ ਅਨਲਾਕ-2.0 ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਅਨਲਾਕ-2.0 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਚੱਲੇਗਾ। ਕਰੀਬ 4 ਮਹੀਨੇ ਤੱਕ ਦੇਸ਼ ਵਿਚ ਤਾਲਾਬੰਦੀ ਰਹੀ ਅਤੇ ਉਸ ਦੇ ਬਾਅਦ ਹੁਣ ਹੋਲੀ-ਹੋਲੀ ਇਸ ਨੂੰ ਅਨਲਾਕ ਕੀਤਾ ਜਾ ਰਿਹਾ ਹੈ। ਅਨਲਾਕ 1 ਵਿਚ ਕਾਫ਼ੀ ਗਤੀਵਿਧੀਆਂ ਵਿਚ ਛੋਟ ਦਿੱਤੀ ਗਈ ਸੀ, ਜਿਸ ਦੇ ਬਾਅਦ ਹੁਣ ਅਨਲਾਕ 2.0 ਦਾ ਆਗਾਜ਼ ਹੋਇਆ ਹੈ।

ਇਹ ਵੀ ਪੜ੍ਹੋ: China vs India: ਚੀਨੀ ਐਪਸ ‘ਨੂੰ ਬੈਨ ਕਰਨ ਮਗਰੋਂ ਹੁਣ ਭਾਰਤ ਸਰਕਾਰ ਚੀਨ ਨੂੰ ਦੂਜਾ ਵੱਡਾ ਝਟਕਾ ਦੇਣ ਨੂੰ ਤਿਆਰ
ਅਨਲਾਕ 2.0 ਵਿੱਚ ਹੋਣ ਵਾਲੇ ਬਦਲਾਅ:-

1. ਹੁਣ ਰਾਤ 10 ਵਜੇ ਤੱਕ ਖੁੱਲ੍ਹ ਸਕਦੀਆਂ ਨੇ ਦੁਕਾਨਾਂ
2. ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਰਾਤ 8 ਵਜੇ ਤਕ ਖੁੱਲ੍ਹਣਗੀਆਂ
3. ਰੈਸਟੋਰੈਂਟ ਤੇ ਹੋਟਲ ਰਾਤ 9 ਵਜੇ ਤਕ ਖੁੱਲ੍ਹਣਗੇ
4. ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤਕ ਖੁੱਲ੍ਹਣਗੇ
5. ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁੱਲ੍ਹਣਗੇ
6. ਘਰੇਲੂ ਉਡਾਣਾਂ ‘ਤੇ ਸਪੈਸ਼ਲ ਟ੍ਰੇਨਾਂ ‘ਚ ਇਜ਼ਾਫਾ ਹੋ ਸਕਦਾ ਹੈ
7. ਹੁਣ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜ਼ਾਰੀ ਰਹੇਗਾ। ਪਹਿਲਾਂ ਇਹ ਸਮਾਂ 9 ਤੋਂ 5 ਵਜੇ ਤੱਕ ਸੀ।
8. ਦੁਕਾਨਾਂ ਵਿਚ 5 ਤੋਂ ਜ਼ਿਆਦਾ ਲੋਕ ਵੀ ਇਕੱਠੇ ਹੋ ਸਕਦੇ ਹਨ ਪਰ ਇਸ ਦੇ ਲਈ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਣਾ ਹੋਵੇਗਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ