Delhi Fire News: ਦਿੱਲੀ ਦੇ ਤੁਗਲਕਾਬਦ ਦੇ ਝੁੱਗੀ ਇਲਾਕੇ ਵਿੱਚ ਲੱਗੀ ਅੱਗ, 120 ਝੁੱਗੀਆਂ ਸੜ ਕੇ ਸੁਆਹ

tughlakabad-area-fire-in-120-slums-in-delhi
Delhi Fire News: ਦਿੱਲੀ ਦੇ ਦੱਖਣ ਪੂਰਬੀ ਤੁਗਲਕਾਬਾਦ ਇਲਾਕੇ ਦੀ ਝੁੱਗੀ-ਬਸਤੀ ‘ਚ ਅੱਗ ਲੱਗ ਗਈ, ਜਿਸ ਨਾਲ ਇਸ ਘਟਨਾ ‘ਚ ਘੱਟੋ-ਘੱਟ 120 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦਮਕਲ ਮਹਿਕਮਾ ਅਨੁਸਾਰ ਵਾਲਮੀਕਿ ਮੁਹੱਲਾ ‘ਚ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਮੰਗਲਵਾਰ ਅੱਧੀ ਰਾਤ 1.30 ਵਜੇ ਮਿਲੀ, ਜਿਸ ਤੋਂ ਬਾਅਦ 22 ਦਮਕਲ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ।ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ 3.30 ਵਜੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਹਫਤੇ ਇਹ ਦੂਜਾ ਮੌਕਾ ਹੈ, ਜਦੋਂ ਇਲਾਕੇ ‘ਚ ਅੱਗ ਲੱਗਣ ਦੀ ਘਟਨਾ ਹੋਈ ਹੈ। ਤੁਗਲਕਾਬਾਦ ਪਿੰਡ ‘ਚ ਇਸ ਤੋਂ ਪਹਿਲਾਂ ਲੱਗੀ ਭਿਆਨਕ ਅੱਗ ‘ਚ ਘੱਟੋ-ਘੱਟ 250 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ